
ਨਵੀਂ ਦਿੱਲੀ, 28 ਨਵੰਬਰ : ਹਾਲ ਹੀ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਨਿਵਾਸ ਨੇੜੇ ਇੱਕ ਅਫਗਾਨ ਨਾਗਰਿਕ ਨੇ ਦੋ ਨੈਸ਼ਨਲ ਗਾਰਡ ਜਵਾਨਾਂ ‘ਤੇ ਗੋਲੀ ਚਲਾ ਦਿੱਤੀ। ਇਸ ਹਮਲੇ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਤਵਾਦੀ ਘਟਨਾ ਦੱਸਿਆ ਸੀ। ਗੋਲੀਬਾਰੀ ਵਿੱਚ 20 ਸਾਲਾ ਬੈਕਸਟ੍ਰੋਮ ਦੀ ਮੌਤ ਹੋ ਗਈ ਹੈ। ਇਸ ਦੌਰਾਨ ਡੋਨਾਲਡ ਟਰੰਪ ਨੇ ਇੱਕ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ’ ‘ਤੇ ਇੱਕ ਪੋਸਟ ਕਰਦੇ ਹੋਏ ਐਲਾਨ ਕੀਤਾ ਕਿ ਉਹ ਤੀਜੀ ਦੁਨੀਆਂ ਦੇ ਸਾਰੇ ਦੇਸ਼ਾਂ ਤੋਂ ਮਾਈਗ੍ਰੇਸ਼ਨ (ਪ੍ਰਵਾਸ) ਨੂੰ ਹਮੇਸ਼ਾ ਲਈ ਰੋਕ ਦੇਣਗੇ, ਜਿਸ ਨਾਲ ਯੂ.ਐੱਸ. ਸਿਸਟਮ ਪੂਰੀ ਤਰ੍ਹਾਂ ਨਾਲ ਠੀਕ ਹੋ ਸਕੇ।
ਟਰੰਪ ਦੇ ਇਸ ਫੈਸਲੇ ਦਾ ਕਿੰਨਾ ਹੋਵੇਗਾ ਅਸਰ?
ਟਰੰਪ ਨੇ ਸਾਬਕਾ ਰਾਸ਼ਟਰਪਤੀ ‘ਤੇ ਸਾਧਿਆ ਨਿਸ਼ਾਨਾ
ਅੱਤਵਾਦੀ ਹਮਲੇ ਵਿੱਚ ਇੱਕ ਨੈਸ਼ਨਲ ਗਾਰਡ ਦੀ ਮੌਤਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਵ੍ਹਾਈਟ ਹਾਊਸ ਨੇੜੇ ਇੱਕ ਅਫਗਾਨ ਨਾਗਰਿਕ ਨੇ ਗੋਲੀਬਾਰੀ ਕੀਤੀ ਸੀ। ਇਸ ਹਮਲੇ ਵਿੱਚ ਦੋ ਨੈਸ਼ਨਲ ਗਾਰਡ ਜ਼ਖਮੀ ਹੋ ਗਏ। ਸ਼ੂਟਰ ਨੇ ਦੋ ਨੈਸ਼ਨਲ ਗਾਰਡ ਟਰੂਪਰਜ਼, ਸਾਰਾ ਬੈਕਸਟ੍ਰੋਮ ਅਤੇ ਐਂਡਰਿਊ ਵੁਲਫ ਦੇ ਨੇੜੇ ਜਾ ਕੇ ਨੇੜਿਓਂ ਫਾਇਰਿੰਗ ਕੀਤੀ। ਇਸ ਵਿੱਚ 20 ਸਾਲਾ ਬੈਕਸਟ੍ਰੋਮ ਦੀ ਮੌਤ ਹੋ ਗਈ ਹੈ। ਇਸ ਹਮਲੇ ਬਾਰੇ ਗੱਲ ਕਰਦੇ ਹੋਏ ਟਰੰਪ ਨੇ ਕਿਹਾ ਕਿ ਵੈਸਟ ਵਰਜੀਨੀਆ ਦੀ ਸਾਰਾ ਬੈਕਸਟ੍ਰੋਮ ਬਹੁਤ ਇੱਜ਼ਤਦਾਰ, ਜਵਾਨ, ਸ਼ਾਨਦਾਰ ਇਨਸਾਨ ਸੀ। ਉਨ੍ਹਾਂ ਦਾ ਹੁਣੇ-ਹੁਣੇ ਦੇਹਾਂਤ ਹੋ ਗਿਆ ਹੈ। ਉਹ ਹੁਣ ਸਾਡੇ ਵਿੱਚ ਨਹੀਂ ਹਨ। ਉੱਥੇ ਹੀ, 24 ਸਾਲਾ ਵੁਲਫ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।



