
ਬਾਲ ਕਿਸ਼ਨ
ਫ਼ਿਰੋਜ਼ਪੁਰ, 26 ਨਵੰਬਰ : ਲਾਪ੍ਰਵਾਹੀ ਤੇ ਤੇਜ਼ੀ ਨਾਲ ਵਾਹਨ ਚਲਾ ਕੇ ਮੌਤ ਦੇ ਘਾਟ ਉਤਾਰਨ ’ਤੇ ਥਾਣਾ ਮੱਲਾਂਵਾਲਾ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਸਤਪਾਲ ਸਿੰਘ ਅਨੁਸਾਰ ਹਰਮਨਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਜੱਟਾਂਵਾਲੀ ਨੇ ਬਿਆਨ ਦਰਜ ਕਰਵਾਏ ਕਿ ਮਿਤੀ 24 ਨਵੰਬਰ 2025 ਨੂੰ ਸਮਾਂ ਕਰੀਬ 3:30 ਦਿਨ ਦਾ ਹੋਵੇਗਾ ਉਹ ਤੇ ਉਸਦਾ ਦਾਦਾ ਜਰਮਲ ਸਿੰਘ ਪੁੱਤਰ ਠਾਕੁਰ ਸਿੰਘ ਮੱਲੂਵਾਲੀ ਅੱਡੇ ’ਤੇ ਮੋਟਰਸਾਈਕਲ ਠੀਕ ਕਰਨ ਵਾਲੀ ਦੁਕਾਨ ’ਤੇ ਬੈਠੇ ਸੀ, ਬਾਪੂ ਦੁਕਾਨ ਦੇ ਬਾਹਰ ਲੋਹੇ ਦੀ ਕੁਰਸੀ ’ਤੇ ਬੈਠੇ ਸੀ ਇਕ ਸਵਿਫ਼ਟ ਕਾਰ ਨੰਬਰੀ ਪੀ.ਬੀ.05ਏਏ-2964 ਜੋ ਮੱਖੂ ਵੱਲੋਂ ਬੜੀ ਤੇਜ਼ ਰਫ਼ਤਾਰ ਨਾਲ ਬਿਨਾਂ ਹਾਰਨ ਵਜਾਏ ਆਈ, ਜਿਸ ਨੂੰ ਉਕਤ ਸਤਵਿੰਦਰਜੀਤ ਚਲਾ ਰਿਹਾ ਸੀ ਜੋ ਗਲਤ ਸਾਈਡ ਲਿਆ ਕੇ ਉਸਦੇ ਦਾਦੇ ਉਪਰ ਚੜਾ ਦਿੱਤੀ, ਜਿਸ ਦੀ ਮੌਕੇ ’ਤੇ ਮੌਤ ਹੋ ਗਈ। ਥਾਣਾ ਮੱਲਾਂਵਾਲਾ ਪੁਲਿਸ ਨੇ ਉਕਤ ਘਟਨਾ ਦੇ ਮੁਲਜ਼ਮ ਸਤਵਿੰਦਰਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਬਸਤੀ ਅਮਰ ਸਿੰਘ ਵਾਲੀ ਮੱਲਾਂਵਾਲਾ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।



