Punjab

ਕੁਲਬੀਰ ਸਿੰਘ ਜ਼ੀਰਾ ਮੁੜ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

ਬਾਲ ਕਿਸ਼ਨ

ਫ਼ਿਰੋਜ਼ਪੁਰ, 12 ਨਵੰਬਰ : ਪੰਜਾਬ ਕਾਂਗਰਸ ਦੇ ਸੰਗਠਨਿਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਮੱਦੇਨਜ਼ਰ, ਕੁੱਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ ਵੇਨੂਗੋਪਾਲ ਵੱਲੋਂ ਦੇਰ ਰਾਤ 27 ਜ਼ਿਲ੍ਹਾ ਪ੍ਰਧਾਨਾਂ ਦੀ ਨਵੀਂ ਸੂਚੀ ਜਾਰੀ ਕੀਤੀ ਗਈ,ਇਸ ਸੂਚੀ ਵਿਚ ਫਿਰੋਜ਼ਪੁਰ ਜ਼ਿਲ੍ਹੇ ਲਈ ਇੱਕ ਵਾਰ ਫਿਰ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਕਾਂਗਰਸ ਕਮੇਟੀ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਉਹ ਇਸ ਅਹੁਦੇ ’ਤੇ ਦੂਸਰੀ ਵਾਰ ਚੁਣੇ ਗਏ ਹਨ। ਇਸ ਮੌਕੇ ਕੁਲਬੀਰ ਸਿੰਘ ਜ਼ੀਰਾ ਨੂੰ ਸਾਬਕਾ ਚੇਅਰਮੈਨ ਮਹਿੰਦਰਜੀਤ ਸਿੰਘ ਜ਼ੀਰਾ,ਖੇਤੀਬਾੜੀ ਵਿਕਾਸ ਬੈਂਕ ਦੇ ਸਾਬਕਾ ਚੇਅਰਮੈਨ ਹਰੀਸ਼ ਜੈਨ ਗੋਗਾ, ਨਗਰ ਕੌਂਸਲ ਜ਼ੀਰਾ ਦੇ ਸਾਬਕਾ ਪ੍ਰਧਾਨ ਰਛਪਾਲ ਸਿੰਘ ਗਿੱਲ,ਸਾਬਕਾ ਚੇਅਰਮੈਨ ਕੁਲਬੀਰ ਸਿੰਘ ਟਿੰਮੀ, ਮਹਿਕਦੀਪ ਸਿੰਘ ਜੀਰਾ, ਸੁਮਿਤ ਨਰੂਲਾ, ਸਾਬਕਾ ਉਪ ਚੇਅਰਮੈਨ ਲਖਵਿੰਦਰ ਸਿੰਘ ਜੌੜਾ, ਕੌਂਸਲਰ ਗੁਰਭਗਤ ਸਿੰਘ ਗਿੱਲ,ਅਸ਼ਵਨੀ ਸੇਠੀ,ਹਰੀਸ਼ ਤਾਂਗੜਾ, ਰੋਮੀ ਚੋਪੜਾ, ਨੀਤਿਸ਼ ਕੁਮਾਰ ਗੋਲੂ, ਰੂਬਲ ਵਿਰਦੀ, ਅੱਪੂ ਮਨਚੰਦਾ, ਸਾਬਕਾ ਸਰਪੰਚ ਨਵਤੇਜ ਸਿੰਘ ਵਿੱਕੀ, ਕੌਂਸਲਰ ਅਸ਼ੋਕ ਕੁਮਾਰ ਮਨਚੰਦਾ, ਸਾਬਕਾ ਸਰਪੰਚ ਜਨਕਰਾਜ ਸ਼ਰਮਾ, ਰਮਨ ਸ਼ਰਮਾ, ਕਾਕਾ ਜੈਲਦਾਰ, ਸੁਰਜੀਤ ਸਿੰਘ, ਸਰਦੂਲ ਸਿੰਘ ਗਿੱਲ, ਮੰਗਲ ਸਿੰਘ ਸੰਧੂ ਸ਼ਾਹ ਵਾਲਾ, ਦਲਜੀਤ ਸਿੰਘ, ਸ਼ਿਵ ਸਾਗਰ ਸ਼ਰਮਾ ਮੱਖੂ, ਤਰਲੋਕ ਸਿੰਘ ਕੌੜਾ, ਆਕਾਸ਼ ਸ਼ਰਮਾ, ਜਗਤਾਰ ਸਿੰਘ ਲੌਂਗੋਦੇਵਾ, ਜੱਸ ਅਲੀਗੜ੍ਹ ਆਦਿ ਤੋਂ ਇਲਾਵਾ ਕਾਂਗਰਸੀ ਵਰਕਰਾਂ ਨੇ ਵਧਾਈਆਂ ਦਿੱਤੀਆਂ।

Related Articles

Leave a Reply

Your email address will not be published. Required fields are marked *

Back to top button