Punjab

ਵੋਟਰਾਂ ਨੂੰ ਧਮਕਾਉਣ ਦੇ ਦੋਸ਼ ਹੇਠ ਅਕਾਲੀ ਉਮੀਦਵਾਰ ਦੇ ਰਿਸ਼ਤੇਦਾਰ ਬਾਠ ਵਿਰੁੱਧ ਦੋ ਮੁਕੱਦਮੇ ਦਰਜ

ਝਬਾਲ, 12 ਨਵੰਬਰ : ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਣ ਲਈ ਕਥਿਤ ਤੌਰ ’ਤੇ ਫੋਨ ਉੱਪਰ ਧਮਕਾਉਣ ਦੇ ਦੋਸ਼ ਹੇਠ ਥਾਣਾ ਝਬਾਲ ਵਿਖੇ ਵਿਦੇਸ਼ ਰਹਿੰਦੇ ਅਕਾਲੀ ਉਮੀਦਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਅੰਮ੍ਰਿਤਪਾਲ ਸਿੰਘ ਬਾਠ ਵਿਰੁੱਧ ਦੋ ਕੇਸ ਦਰਜ ਕੀਤੇ ਗਏ ਹਨ। ਪਹਿਲਾ ਮਾਮਲਾ ਪਿੰਡ ਪੱਧਰੀ ਕਲਾਂ ਵਾਸੀ ਗੁਰਮੀਤ ਕੌਰ ਪਤਨੀ ਨਰਿੰਦਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਹੋਇਆ ਹੈ। ਉਸਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਕਿਸੇ ਨਕਾਬਪੋਸ਼ ਮੁੰਡੇ ਨੇ ਉਸਨੂੰ ਘਰੋਂ ਬਾਹਰ ਬੁਲਾ ਕੇ ਉਸਦੇ ਕੰਨ ਨਾਲਲ ਫੋਨ ਲਗਾ ਦਿੱਤਾ ਅਤੇ ਅੱਗੋਂ ਬੋਲਣ ਵਾਲੇ ਨੇ ਆਪਣੇ ਆਪ ਨੂੰ ਅੰਮ੍ਰਤਪਾਲ ਬਾਠ ਦੱਸਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਣ ਲਈ ਧਮਕਾਇਆ। ਥਾਣਾ ਝਬਾਲ ਵਿਖੇ ਦਰਜ ਕੀਤੇ ਉਕਤ ਕੇਸ ਦੀ ਜਾਂਚ ਥਾਣਾ ਝ ਬਾਲ ਦੀ ਮੁਖੀ ਇੰਸਪੈਕਟਰ ਨਵਨੀਤ ਕੌਰ ਵੱਲੋਂ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਦੂਜਾ ਮਾਮਲਾ ਝਾਮਕਾ ਕਲਾਂ ਪਿੰਡ ਦੇ ਮੌਜੂਦਾ ਸਰਪੰਚ ਬਲਜਿੰਦਰ ਸਿੰਘ ਪੁੱਤਰ ਮੱਸਾ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਜਿਸ ਮੁਤਾਬਿਕ ਉਹ ਜਦੋਂ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰ ਰਿਹਾ ਸੀ ਤਾਂ ਉਸ ਨੂੰ ਵਟਸਐਪ ਕਾਲ ’ਤੇ ਅੰਮ੍ਰਿਤ ਬਾਠ ਨੇ ਅਕਾਲੀ ਦਲ ਨੂੰ ਵੋਟਾ ਪਵਾਉਣ ਲਈ ਧਮਕਾਇਆ। ਉਕਤ ਘਟਨਾ ਸਬੰਧੀ ਵੀ ਥਾਣਾ ਝਬਾਲ ਵਿਖੇ ਕਾਰਵਾਈ ਕੀਤੀ ਗਈ ਹੈ ਤੇ ਇਸਦੀ ਜਾਂਚ ਏਐੱਸਆਈ ਤਸਵੀਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button