Punjab

ਹੋਟਲ ਮਾਲਿਕ ਦੇ ਘਰ ‘ਤੇ ਫਾਇਰਿੰਗ, ਗੈਂਗਸਟਰ ਕੁਨੈਕਸ਼ਨ ਹੋਣ ਦਾ ਸ਼ੱਕ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 5 ਨਵੰਬਰ : ਚੰਡੀਗੜ੍ਹ ਸੈਕਟਰ-38 ਸੀ ਵਿੱਚ ਇੱਕ ਹੋਟਲ ਮਾਲਿਕ ਦੇ ਘਰ ‘ਤੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਫਾਇਰਿੰਗ ਦੌਰਾਨ ਤਿੰਨ ਤੋਂ ਚਾਰ ਗੋਲੀਆਂ ਘਰ ਦੇ ਬਾਹਰ ਖੜੀ ਥਾਰ ਗੱਡੀ ਨੂੰ ਲੱਗੀਆਂ ਹਨ। ਜਾਣਕਾਰੀ ਅਨੁਸਾਰ, ਕੋਠੀ ਨੰਬਰ 2176 ਤਾਰਾ ਚੰਦ ਦੇ ਨਾਂਅ ‘ਤੇ ਹੈ, ਜੋ ਕਿ ਮੋਹਾਲੀ ਵਿੱਚ ਇੱਕ ਪ੍ਰਸਿੱਧ ਹੋਟਲ ਦੇ ਮਾਲਕ ਹਨ। ਪੁਲਿਸ ਘਟਨਾ ਸਥਾਨ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ। ਫੋਰੈਂਸਿਕ ਟੀਮ ਵੀ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਕੈਮਰਿਆਂ ਵਿੱਚ ਬਾਈਕ ‘ਤੇ ਸਵਾਰ ਕੁਝ ਸ਼ੱਕੀ ਨੌਜਵਾਨ ਨਜ਼ਰ ਆਏ ਹਨ ਅਤੇ ਪੁਲਿਸ ਉਨ੍ਹਾਂ ਦੀ ਭਾਲ ਵਿੱਚ ਜੁੱਟ ਗਈ ਹੈ। ਸੂਤਰਾਂ ਮੁਤਾਬਕ, ਹੋਟਲ ਮਾਲਿਕ ਨੇ ਇਸ ਤੋਂ ਪਹਿਲਾਂ ਵੀ ਮੋਹਾਲੀ ਪੁਲਿਸ ਨੂੰ ਸ਼ਿਕਾਇਤ ਦੇ ਕੇ ਆਪਣੀ ਜਾਨ ਨੂੰ ਖਤਰਾ ਹੋਣ ਦੀ ਗੱਲ ਕਹੀ ਸੀ। ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਫਾਇਰਿੰਗ ਦੇ ਪਿੱਛੇ ਕਿਸੇ ਗੈਂਗਸਟਰ ਦਾ ਹੱਥ ਹੋ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button