ਰਿਟਾਇਰ ਟੀਚਰਜ਼ ਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ
ਬਜੁਰਗ ਤੇ ਫੈਮਿਲੀ ਪੈੈੈਨਸ਼ਨਰਾਂ ਨੂੰ ਤੰਗ ਕਰਨ ਵਾਲਾ ਪੱਤਰ ਵਾਪਸ ਲੈਣ ਦੀ ਕੀਤੀ ਮੰਗ

ਫ਼ਿਰੋਜ਼ਪੁਰ, 5 ਨਵੰਬਰ (ਜਸਵਿੰਦਰ ਸਿੰਘ ਸੰਧੂ)– ਰਿਟਾਇਰ ਟੀਚਰਜ਼ ਅਤੇ ਹੋਰ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਤਾਜਾ ਪੱਤਰ 31 ਅਕਤੂਬਰ 2025 ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਨਛੱਤਰ ਸਿੰਘ ਨੇ ਕਿਹਾ ਕਿ ਪੱਤਰ ਵਿਚ ਹੁਕਮ ਕੀਤੇ ਗਏ ਹਨ ਕਿ ਪੈਨਸ਼ਨਰ, ਫੈਮਿਲੀ ਪੈਨਸ਼ਨਰ ਕਾਫੀ ਮੁਸ਼ਕਿਲ ਵਿਚ ਆ ਗਏ ਹਨ, ਜੋ ਹਰ ਸਾਲ ਦੀ ਤਰ੍ਹਾਂ ਲਾਈਫ ਸਰਟੀਫਿਕੇਟ ਦੇਣਾ ਪੈਂਦਾ ਹੈ, ਉਸ ਵਿਚ ਤਬਦੀਲੀ ਕਰਕੇ ਸਿੱਧਾ ਲਾਈਫ ਸਰਟੀਫਿਕੇਟ ਦੀ ਥਾਂ ਇਸ ਨੂੰ ਆਨਲਾਈਨ ਕੀਤਾ ਜਾਵੇ, ਜਿਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਹ ਸਰਟੀਫਿਕੇਟ ਹਰ ਸਾਲ 10 ਸਾਲ ਬਾਅਦ ਸਰਕਾਰ ਦੇ ਵਿੱਤੀ ਵਿਭਾਗ ਦੇ ਪੈਨਸ਼ਨ ਪੋਰਟਲ ’ਤੇ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਇੰਨਟਰੋਗਰੇਸ਼ਨ ਜੀਵਨ ਪ੍ਰਮਾਣ ਪੱਤਰ (ਲਾਈਫ ਸਰਟੀਫਿਕੇਟ) ਨੂੰ ਜਾਰੀ ਕੀਤਾ ਹੈ, ਜਿਸ ਵਿਚ ਵਾਰ-ਵਾਰ ਕੋਸ਼ਿਸ਼ ਕਰਨ ’ਤੇ ਵੀ ਫਿੰਗਰਪ੍ਰਿੰਟ ਨਹੀਂ ਆ ਰਹੇ, ਜਿਸ ਕਰਕੇ ਪ੍ਰਿੰਟ ਮੈਰਅਲ ਤਰੀਕੇ ਨਾਲ (ਲਾਈਫ ਸਰਟੀਫਿਕੇਟ) ਜਮਾਂ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਬਹੁ-ਗਿਣਤੀ ਪੈਨਸ਼ਨਰ 75 ਤੋਂ 80 ਸਾਲ ਜਾਂ ਇਸ ਤੋਂ ਉੱਪਰ ਉਮਰ ਦੇ ਹੋ ਚੁੱਕੇ ਹਨ, ਉਨ੍ਹਾਂ ਲਈ ਇਹ ਪੇ੍ਰਸ਼ਾਨੀ ਬਣੀ ਹੋਈ ਹੈ। ਰਿਟਾਇਰ ਟੀਚਰਜ਼ ਅਤੇ ਹੋਰ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਪ੍ਰਧਾਨ ਸ੍ਰੀ ਨਛੱਤਰ ਸਿੰਘ, ਜਨਰਲ ਸਕੱਤਰ ਸ੍ਰੀ ਰਮੇਸ਼ ਕੁਮਾਰ ਗਰੋਵਰ, ਸੀਨੀਅਰ ਮੀਤ ਪ੍ਰਧਾਨ ਰਾਜਪਾਲ ਸਿੰਘ, ਸਟੇਟ ਪ੍ਰਧਾਨ ਸ੍ਰੀ ਕੇ.ਕੇ. ਜੈਦਕਾ, ਵਿੱਤ ਸਕੱਤਰ ਜੱਗਾ ਸਿੰਘ, ਬ੍ਰਿਜ ਭੂਸ਼ਨ ਧਵਨ, ਬਲਵਿੰਦਰ ਪਾਲ ਸ਼ਰਮਾ, ਦੀਵਾਨ ਚੰਦ ਸੁਖੀਜਾ, ਬਚਿੱਤਰ ਸਿੰਘ, ਮੋਹਨ ਲਾਲ, ਰਾਜ ਕੁਮਾਰ, ਇਕਬਾਲ ਸਿੰਘ ਮਹਿਤਾ ਤੋਂ ਇਲਾਵਾ ਮੀਟਿੰਗ ਵਿਚ ਸ਼ਾਮਿਲ ਹੋਈਆਂ ਵੱਡੀ ਗਿਣਤੀ ’ਚ ਭੈਣਾਂ ਨੇ ਜ਼ੋਰਦਾਰ ਵਿਰੋਧ ਕੀਤਾ ਅਤੇ ਨਿਖੇਧੀ ਕਰਦੇ ਹੋਏ ਮੰਗ ਕੀਤੀ ਕਿ ਬਜੁਰਗ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਨੂੰ ਪੇ੍ਰਸ਼ਾਨੀ ਤੇ ਦੁਖੀ ਕਰਨ ਵਾਲਾ ਇਹ ਪੱਤਰ ਵਾਪਸ ਲੈ ਕੇ ਇਸ ਨੂੰ ਸੁਖਾਲਾ ਕੀਤਾ ਜਾਵੇ।



