Punjab

ਦਲਿਤ ਵੋਟ ਬੈਂਕ ਕਾਰਨ ਤਰਨ ਤਾਰਨ ਜ਼ਿਮਨੀ ਚੋਣ ’ਚ ਆਮ ਆਦਮੀ ਪਾਰਟੀ ਦੀ ਹੋਵੇਗੀ ਇਤਿਹਾਸਕ ਜਿੱਤ- ਵਿਜੈ ਦਾਨਵ

ਲੁਧਿਆਣਾ, 26 ਅਕਤੂਬਰ (ਬਿਊੁਰੋ ਚੀਫ਼)- ਤਰਨ ਤਾਰਨ ਜ਼ਿਮਨੀ ਚੋਣ ’ਚ ਭਾਵੇਂ ਹਰੇਕ ਪਾਰਟੀ ਵੱਲੋਂ ਚੋਣ ਪ੍ਰਚਾਰ ਨੂੰ ਭਖਾਇਆ ਹੋਇਆ ਹੈ, ਪਰ ਤਰਨ ਤਾਰਨ ਜ਼ਿਲ੍ਹੇ ’ਚ ਦਲਿਤ ਵੋਟ ਬੈਂਕ ਵਾਧੂ ਮਾਤਰਾ ’ਚ ਹੋਣ ਕਰਕੇ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਦਰਜ ਕਰੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਵਿਜੈ ਦਾਨਵ ਨੇ ਕਰਦਿਆਂ ਕਿਹਾ ਕਿ ਉਹ ਤਰਨ ਤਾਰਨ ਜ਼ਿਲ੍ਹੇ ਅੰਦਰ ਦਲਿਤ ਸਮਾਜ ਦੇ ਵੋਟ ਬੈਂਕ ਤੋਂ ਜਾਣੂੰ ਹਨ, ਜੋ ਲਗਭਗ 35 ਪ੍ਰਤੀਸ਼ਤ ਦੇ ਲਗਭਗ ਹੈ ਤੇ ਦਲਿਤ ਸਮਾਜ ਦੀ ਵੋਟ ਉਨ੍ਹਾਂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ ਭੁਗਤੇਗੀ। ਉਨ੍ਹਾਂ ਇਹ ਵੀ ਕਿਹਾ ਕਿ ਤਰਨ ਤਾਰਨ ਜ਼ਿਮਨੀ ਚੋਣ ’ਚ ਦਲਿਤ ਵੋਟ ਬੈਂਕ ਨਾਲ ਆਪ ਉਮੀਦਵਾਰ ਦੀ ਹੋਣ ਵਾਲੀ ਸ਼ਾਨਦਾਰ ਜਿੱਤ 2027 ਦੀ ਵਿਧਾਨ ਸਭਾ ਚੋਣਾਂ ’ਚ ਪੰਜਾਬ ਦਲਿਤ ਵੋਟ ਬੈਂਕ ਦਾ ਮੁੱਢ ਬੰਨੇ੍ਹਗੀ, ਕਿਉਂਕਿ ਸੂਬੇ ਅੰਦਰ ਦਲਿਤ ਸਮਾਜ ਦੀ ਬਹੁਤ ਵੱਡੀ ਤਾਦਾਤ ’ਚ ਵੋਟ ਬੈਂਕ ਹੈ, ਜੋ ਕਿ ਆਉਣ ਵਾਲੇ ਸਮੇਂ ’ਚ ਆਪ ਸਰਕਾਰ ਦੇ ਹੱਕ ’ਚ ਭੁਗਤੇਗਾ।

Related Articles

Leave a Reply

Your email address will not be published. Required fields are marked *

Back to top button