Punjab

ਬਿਹਾਰੀ ਮਜ਼ਦੂਰ ਨੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ

ਬਾਲ ਕਿਸ਼ਨ

ਫਿਰੋਜ਼ਪੁਰ, 24 ਅਕਤੂਬਰ : ਮੱਲਾਂਵਾਲਾ ਵਿਖੇ ਇਕ ਬਿਹਾਰੀ ਮਜ਼ਦੂਰ ਨੇ ਆਪਣੀ ਪਤਨੀ ਨੂੰ ਗਲ ਵਿਚ ਫਾਹਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਹ ਘਟਨਾ 22 ਅਕਤੂਬਰ 2025 ਦੀ ਰਾਤ ਦੀ ਹੈ। ਇਸ ਸਬੰਧ ਵਿਚ ਥਾਣਾ ਮੱਲਾਂਵਾਲਾ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ 103 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੂਨਿਆ ਪਤਨੀ ਰਣਜੀਤ ਚੌਧਰੀ ਵਾਸੀ ਪਿੰਡ ਰੋਹੀ ਯਾਮਾ ਵਾਰਡ ਨੰਬਰ 18 ਬੇਲਦੋਰ ਜ਼ਿਲ੍ਹਾ ਖਗੜਿਆ ਸਟੇਟ ਬਿਹਾਰ ਹਾਲ ਪਿੰਡ ਇਲਮੇ ਵਾਲਾ ਨੇ ਦੱਸਿਆ ਕਿ ਉਹ ਕਰੀਬ 2 ਮਹੀਨੇ ਤੋਂ ਇਲਮੇਵਾਲਾ ਭੱਠੇ ’ਤੇ ਸਮੇਤ ਪਰਿਵਾਰ ਲੇਬਰ ਦਾ ਕੰਮ ਕਰ ਰਹੀ ਸੀ। ਪੂਨਿਆ ਨੇ ਦੱਸਿਆ ਕਿ ਦੋਸ਼ੀ ਉਦੈ ਚੌਧਰੀ ਪੁੱਤਰ ਦੋਮਾਨ ਚੌਧਰੀ ਵਾਸੀ ਰਤਵਾਗ ਕੁਮਾਰਖੰਡ ਮੱਦੇਪੁਰਾ ਬਿਹਾਰ ਭਾਰਤ ਤੇ ਉਸ ਦੀ ਪਤਨੀ ਜੋ ਰਿਸ਼ਤੇ ਵਿਚ ਉਸ ਦੇ ਚਾਚੇ ਦੀ ਲੜਕੀ ਹੈ, ਜੋ ਇਨ੍ਹਾਂ ਵਿਚਕਾਰ ਆਪਸੀ ਲੜਾਈ ਝਗੜਾ ਹੋਇਆ ਸੀ। ਪੂਨਿਆ ਨੇ ਦੱਸਿਆ ਕਿ ਮਿਤੀ 22 ਅਕਤੂਬਰ 2025 ਦੀ ਦਰਮਿਆਨੀ ਰਾਤ ਨੂੰ ਉਕਤ ਦੋਸ਼ੀ ਨੇ ਆਪਣੀ ਪਤਨੀ ਨੂੰ ਗਲ ਵਿਚ ਫਾਹਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਉਦੈ ਚੌਧਰੀ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button