Punjab

ਸਰਹੱਦੀ ਪਿੰਡ ਹਬੀਬ ਵਾਲਾ ਦੇ ਖੇਤਾਂ ’ਚੋਂ ਟੁੱਟਾ ਹੋਇਆ ਡਰੋਨ ਬਰਾਮਦ

ਬਾਲ ਕਿਸ਼ਨ

ਫਿਰੋਜ਼ਪੁਰ, 24 ਅਕਤੂਬਰ: ਸਰਹੱਦੀ ਪਿੰਡ ਹਬੀਬ ਵਾਲਾ ਦੇ ਖੇਤਾਂ ਵਿਚ ਬੀਐੱਸਐੱਫ ਦੇ ਜਵਾਨਾਂ ਵੱਲੋਂ ਇਕ ਟੁੱਟਾ ਹੋਇਆ ਡਰੋਨ ਬਰਾਮਦ ਹੋਇਆ ਹੈ। ਇਸ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਇਕ ਅਣਪਛਾਤੇ ਵਿਅਕਤੀ ਖਿਲਾਫ ਏਅਰਕਰਾਫਟ ਐਕਟ 1934 ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਇਕ ਪੱਤਰ ਵੱਲੋਂ ਇੰਸਪੈਕਟਰ ਕੁਲਦੀਪ ਸਿੰਘ 155 ਬਟਾਲੀਅਨ ਬੀਐੱਸਐੱਫ ਬੀਓਪੀ ਜਗਦੀਸ਼ ਮੌਸੂਲ ਹੋਇਆ ਕਿ ਪਿੰਡ ਹਬੀਬ ਵਾਲਾ ਦੇ ਖੇਤਾਂ ਵਿਚ ਇਕ ਟੁੱਟਾ ਹੋਇਆ ਡਰੋਨ ਪਿਆ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਨੇ ਪਿੰਡ ਹਬੀਬ ਵਾਲਾ ਦੇ ਖੇਤਾਂ ਵਿਚੋਂ ਇਕ ਡਰੋਨ ਟੁੱਟਾ ਹੋਇਆ ਬਰਾਮਦ ਕੀਤਾ। ਪੁਲਿਸ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button