Punjab

ਰੇਹੜੀ-ਫੜੀ ਵਾਲਿਆਂ ਦੇ ਹੱਕ ’ਚ ਸੀਪੀਆਈ ਦੀ ਭੁੱਖ ਹੜਤਾਲ 8ਵੇਂ ਦਿਨ ਵੀ ਰਹੀ ਜਾਰੀ

ਜਲਾਲਾਬਾਦ, 12 ਅਕਤੂਬਰ: ਜਲਾਲਾਬਾਦ ਦੀ ਅਨਾਜ ਮੰਡੀ ਵਿਖੇ ਬਣੇ ਰੇੜ੍ਹੀ ਫੜੀ ਵਾਲਿਆਂ ਵਾਸਤੇ ਸ਼ੈਡ ਵਿੱਚ ਰੇੜੀ ਫੜੀ ਦਾ ਕੰਮ ਕਰਨ ਵਾਲਿਆਂ ਦੀਆਂ ਰੇੜੀਆਂ ਜਬਰੀ ਚੁਕਵਾਉਣ ਖ਼ਿਲਾਫ਼ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੀ ਅਗਵਾਈ ਵਿੱਚ 16 ਦਿਨਾਂ ਤੋਂ ਚੱਲ ਰਹੇ ਸੰਘਰਸ਼ ਦੀ ਲੜੀ ਤਹਿਤ ਸ਼ੁਰੂ ਕੀਤੇ ਪ੍ਰਦਰਸ਼ਨ ਦੀ ਕੜੀ ਵਜੋਂ ਰੇੜ੍ਹੀ ਫ਼ੜੀ ਵਾਲਿਆਂ ਦੇ ਬਣਦੇ ਹੱਕ ਦਿਵਾਉਣ ਲਈ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ ਅੱਜ ਅੱਠਵੇਂ ਦਿਨ ਵੀ ਜਾਰੀ ਹੈ। ਅੱਜ ਦੀ ਇਸ ਲੜੀਵਾਰ ਭੁੱਖ ਹੜਤਾਲ਼ ਵਿੱਚ ਬੈਠਣ ਵਾਲਿਆਂ ਵਿੱਚ ਕ੍ਰਮਵਾਰ ਭਗਵਾਨ ਸਿੰਘ, ਕਾਲਾ ਸਰਦਾਰ, ਸੰਦੀਪ ਕੁਮਾਰ, ਚੰਦਰ ਸ਼ੇਖਰ, ਮੋਹਨ ਸਿੰਘ, ਪੰਮਾ ਸਰਦਾਰ, ਸਤਪਾਲ ਵਧਵਾ, ਕਰਨ ਕੁਮਾਰ, ਅਮੀਰਾਂ ਬਾਈ, ਸੁਰਿੰਦਰ ਪ੍ਰਧਾਨ, ਰਾਜੂ ਸ਼ਾਮਲ ਹੋ ਕੇ ਭੁੱਖ ਹੜਤਾਲ਼ ਸ਼ੁਰੂ ਕੀਤੀ। ਇਸ ਮੌਕੇ ਭੁੱਖ ਹੜਤਾਲ ਤੇ ਬਿਠਾਉਣ ਵਾਲੇ ਆਗੂਆਂ ਚ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ, ਮੀਤ ਸਕੱਤਰ ਕਾਮਰੇਡ ਸੁਰਿੰਦਰ ਢੰਡੀਆਂ,ਬਲਵਿੰਦਰ ਮਹਾਲਮ,ਰੇੜ੍ਹੀ ਫ਼ੜੀ ਯੂਨੀਅਨ ਦੇ ਆਗੂ ਸੰਨੀ ਹਾਂਡਾ,ਲਵਲੀ ਵੱਲੋਂ ਹਾਰ ਪਹਿਨਾ ਕੇ ਭੁੱਖ ਹੜਤਾਲ਼ ਸ਼ੁਰੂਆਤ ਕਰਵਾਈ। ਆਗੂਆਂ ਨੇ ਕਿਹਾ ਕਿ ਰੇੜ੍ਹੀ ਫ਼ੜੀ ਵਾਲਿਆਂ ਨੂੰ ਅਲਾਟ ਕੀਤੇ ਗਏ। ਰੇੜ੍ਹੀ ਫ਼ੜੀ ਸ਼ੈਡ ਨੂੰ ਕਿਸੇ ਵੀ ਕੀਮਤ ਤੇ ਖੋਹਣ ਨਹੀਂ ਦਿੱਤਾ ਜਾਵੇਗਾ। ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਇਹ ਲੜੀਵਾਰ ਭੁੱਖ ਹੜਤਾਲ ਲਗਾਤਾਰ ਜਾਰੀ ਰਹੇਗੀ ਅਤੇ ਜੇਕਰ ਕੋਈ ਵੀ ਕਿਸੇ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ, ਤਾਂ ਉਸ ਦੇ ਮੁੱਖ ਤੌਰ ਤੇ ਜ਼ਿੰਮੇਵਾਰ ਇੱਥੋਂ ਦੇ ਹਲਕਾ ਵਿਧਾਇਕ ਅਤੇ ਐਸਡੀਐਮ ਜਲਾਲਾਬਾਦ ਹੋਣਗੇ। ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਹੰਸ ਰਾਜ ਗੋਲਡਨ ਅਤੇ ਕਾਮਰੇਡ ਸੁਰਿੰਦਰ ਢੰਡੀਆਂ ਨੇ ਕਿਹਾ ਕਿ ਰੇੜ੍ਹੀ ਫ਼ੜੀ ਵਾਲਿਆਂ ਦੇ ਬਣਦੇ ਹੱਕ ਪ੍ਰਾਪਤ ਕਰਨ ਤੱਕ ਸੰਘਰਸ਼ ਜਾਰੀ ਰਹੇਗਾ। ਆਗੂਆਂ ਨੇ ਕਿਹਾ ਕਿ ਜਲਾਲਾਬਾਦ ਲਗਾਤਾਰ ਸਰਕਾਰ ਦੀ ਧੱਕੇਸ਼ਾਹੀ ਦੇ ਖ਼ਿਲਾਫ਼ ਧਰਨਿਆਂ ਦਾ ਸ਼ਹਿਰ ਬਣਦਾ ਜਾ ਰਿਹਾ ਹੈ। ਜਿਸ ਨੂੰ ਇਲਾਕੇ ਦੇ ਲੋਕ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਪਹੁੰਚ ਕੇ ਰੇੜ੍ਹੀ ਫ਼ੜੀ ਵਾਲਿਆਂ ਨੂੰ 21000 ਰੁਪਏ ਦੇਕੇ ਮਦਦ ਕੀਤੀ ਅਤੇ ਉਂਨਾ ਦੇ ਹੱਕ ਵਿੱਚ ਸੰਬੋਧਨ ਕੀਤਾ ਅਤੇ ਉਹਨਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਐਲਾਨ ਕੀਤਾ। ਇਸ ਮੌਕੇ ਹੋਰਾਂ ਤੋਂ ਇਲਾਵਾ ਕੁਲ ਹਿੰਦ ਕਿਸਾਨ ਸਭਾ ਜਲਾਲਾਬਾਦ ਦੇ ਪ੍ਰਧਾਨ ਕਾਮਰੇਡ ਕ੍ਰਿਸ਼ਨ ਧਰਮੂ ਵਾਲਾ ਵਾਲਾ ਨੇ ਵੀ ਸੰਬੋਧਨ ਕੀਤਾ।

Related Articles

Leave a Reply

Your email address will not be published. Required fields are marked *

Back to top button