
ਲੁਧਿਆਣਾ, 10 ਅਕਤੂਬਰ : ਪੰਜਾਬ ਭਰ ’ਚ ਮੌਸਮ ਇਕ ਹਫ਼ਤੇ ਤੱਕ ਖ਼ੁਸ਼ਕ ਬਣਿਆ ਰਹਿਣ ਦੀ ਸੰਭਾਵਨਾ ਹੈ। ਵੀਰਵਾਰ ਨੂੰ ਜ਼ਿਲ੍ਹਾ ਫ਼ਰੀਦਕੋਟ ’ਚ ਦਿਨ ਦਾ ਤਾਪਮਾਨ ਸਭ ਤੋਂ ਵੱਧ 33.5 ਡਿਗਰੀ ਸੈਲਸੀਅਸ ਰਿਹਾ। ਇਸ ਤੋਂ ਬਾਅਦ ਬਠਿੰਡਾ ਦਾ ਤਾਪਮਾਨ 31 ਡਿਗਰੀ ਸੈਲਸੀਅਸ, ਪਟਿਆਲਾ ਦਾ 30.7 ਡਿਗਰੀ, ਲੁਧਿਆਣਾ ਦਾ ਤਾਪਮਾਨ 30.6, ਰੂਪਨਗਰ ਦਾ 30 ਡਿਗਰੀ ਸੈਲਸੀਅਸ ਰਿਹਾ। ਪਠਾਨਕੋਟ ਤੇ ਫ਼ਿਰੋਜ਼ਪੁਰ ਦਾ ਤਾਪਮਾਨ 29 ਤੇ ਰੋਪੜ ਦਾ ਤਾਪਮਾਨ 28.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਪਿਛਲੇ 24 ਘੰਟੇ ’ਚ ਸੂਬੇ ਦਾ ਔਸਤਨ ਤਾਪਮਾਨ 0.6 ਡਿਗਰੀ ਸੈਲਸੀਅਸ ਵਧਿਆ ਹੈ ਜੋ ਆਮ ਤੋਂ 3.5 ਡਿਗਰੀ ਸੈਲਸੀਅਤ ਹੇਠਾਂ ਰਿਹਾ ਹੈ। ਮੌਸਮ ਕੇਂਦਰ ਚੰਡੀਗੜ੍ਹ ਦੀ ਪੇਸ਼ੀਨਗੋਈ ਮੁਤਾਬਕ ਆਉਣ ਵਾਲੇ ਦਿਨਾਂ ’ਚ ਮੌਸਮ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ 14 ਅਕਤੂਬਰ ਤੱਕ ਮੌਸਮ ਖ਼ੁਸ਼ਕ ਬਣਿਆ ਰਹੇਗਾ।



