Punjab
ਪੰਜਾਬ ਦੀ ਇਕ ਰਾਜ ਸਭਾ ਲਈ ਦੋ ਹੋਰ ਉਮੀਦਵਾਰਾਂ ਨੇ ਭਰੇ ਕਾਗਜ਼, ਦੂਜੇ ਸੂਬਿਆਂ ਨਾਲ ਸਬੰਧਤ ਹਨ ਦੋਵੇਂ ਅਜ਼ਾਦ ਉਮੀਦਵਾਰ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 9 ਅਕਤੂਬਰ : ਪੰਜਾਬ ਦੀ ਇਕ ਰਾਜ ਸਭਾ ਸੀਟ ਲਈ ਬੁੱਧਵਾਰ ਨੂੰ ਦੋ ਹੋਰ ਅਜ਼ਾਦ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਹ ਦੋਵੇਂ ਅਜ਼ਾਦ ਉਮੀਦਵਾਰ ਦੂਜੇ ਸੂਬਿਆਂ ਨਾਲ ਸਬੰਧਤ ਹਨ। ਹੁਣ ਤੱਕ ਕੁੱਲ ਤਿੰਨ ਉਮੀਦਵਾਰ ਆਪਣੇ ਕਾਗਜ਼ ਦਾਖ਼ਲ ਕਰ ਚੁੱਕੇ ਹਨ। ਮਹਾਰਾਸ਼ਟਰ ਨਾਲ ਸਬੰਧਤ ਪ੍ਰਭਾਕਰਦਾਦਾ ਦੱਤਾਤ੍ਰੇਅ ਜਾਨਵੇਕਰ ਤੇ ਹੈਦਰਾਬਾਦ ਨਾਲ ਸਬੰਧਤ ਕਾਂਟੇ ਸਿਆਨਾ ਹੈਦਰਾਬਾਦ ਨੇ ਵਿਧਾਨ ਸਭਾ ਦੇ ਸਕੱਤਰ ਕਮ ਚੋਣ ਅਧਿਕਾਰੀ ਰਾਮ ਲੋਕ ਖਟਾਣਾ ਕੋਲ੍ਹ ਕਾਗਜ਼ ਜਮਾਂ ਕਰਵਾਏ ਹਨ। ਪੰਜਾਬ ਦੀ ਇਕ ਰਾਜ ਸਭਾ ਸੀਟ ਲਈ 24 ਅਕਤੂਬਰ ਨੂੰ ਚੋਣ ਹੋਣੀ ਹੈ।



