Punjab

ਸੜਕ ਹਾਦਸੇ ’ਚ ਸੇਵਾਮੁਕਤ ਕੰਡਕਟਰ ਦੀ ਮੌਤ

ਮਮਦੋਟ, 7 ਅਕਤੂਬਰ : ਮੰਗਲਵਾਰ ਨੂੰ ਇਕ ਭਿਆਨਕ ਸੜਕ ਹਾਦਸੇ ਵਿਚ ਪਿੰਡ ਜੋਧਪੁਰ ਦੇ ਬਜ਼ੁਰਗ ਤੇ ਪੰਜਾਬ ਰੋਡਵੇਜ਼ ਦੇ ਸੇਵਾਮੁਕਤ ਇੰਸਪੈਕਟਰ ਤਰਲੋਕ ਸਿੰਘ (79) ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਰਲੋਕ ਸਿੰਘ ਰਿਟਾਇਰਡ ਕੰਡੈਕਟਰ ਪੰਜਾਬ ਰੋਡਵੇਜ਼ ਅੱਜ ਸਵੇਰੇ ਸਾਈਕਲ ’ਤੇ ਸਵਾਰ ਹੋ ਕੇ ਆਪਣੇ ਖੇਤ ਤੋਂ ਵਾਪਸ ਘਰ ਵੱਲ ਆ ਰਿਹਾ ਸੀ ਤੇ ਜਦੋਂ ਉਹ ਐਂਮੀਨੈਸ ਸਕੂਲ ਮਮਦੋਟ ਕੋਲ ਪੁੱਜਾ ਤਾਂ ਪਿਛਲੇ ਪਾਸਿਓਂ ਆਉਂਦੀ ਇਕ ਟਰੈਕਸ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਸੜਕ ’ਤੇ ਡਿੱਗਣ ਕਾਰਨ ਤਰਲੋਕ ਸਿੰਘ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਪਿੰਡ ਦੇ ਸਰਪੰਚ ਬਲਕਾਰ ਸਿੰਘ ਜੋਸਨ ਜੋ ਜੋਧਪੁਰ ਦੇ ਮੌਜ਼ੂਦਾ ਸਰਪੰਚ ਹਨ ਤਰਲੋਕ ਸਿੰਘ ਉਸ ਦਾ ਵੱਡਾ ਭਰਾ ਸੀ, ਜਿਸ ਦੀ ਸੜਕ ਹਾਦਸ ’ਚ ਮੌਤ ਹੋਈ ਹੈ।

Related Articles

Leave a Reply

Your email address will not be published. Required fields are marked *

Back to top button