Punjab

ਫਿਰੌਤੀ ਮੰਗਣ ਦੀ ਕਾਲ ਤੋਂ 18 ਮਿੰਟਾਂ ਬਾਅਦ ਫਾਇਰਿੰਗ

ਦੁਕਾਨ ਦੇ ਸ਼ੀਸ਼ੇ ’ਤੇ ਲੱਗੀਆਂ ਗੋਲੀਆਂ, ਜਾਨੀ ਨੁਕਸਾਨ ਤੋਂ ਰਿਹੈ ਬਚਾਅ

ਮੋਗਾ, 5 ਅਕਤੂਬਰ : ਬਾਘਾਪੁਰਾਣਾ ਕਸਬੇ ਦੇ ਪਿੰਡ ਮਾੜੀ ਮੁਸਤਫਾ ਵਿੱਚ ਫਿਰੌਤੀ ਮੰਗਣ ਦੀ ਫੋਨ ਕਾਲ ਤੋਂ 18 ਮਿੰਟ ਬਾਅਦ ਹਮਲਾਵਰਾਂ ਨੇ ਸੁਨਿਆਰੇ ਦੇ ਘਰ ਦੇ ਬਾਹਰ ਦੁਕਾਨ ’ਤੇ ਗੋਲੀਬਾਰੀ ਕਰ ਦਿੱਤੀ। ਘਟਨਾ ਦੀ ਜਾਣਕਾਰੀ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ। ਜਾਣਕਾਰੀ ਅਨੁਸਾਰ ਮਾੜੀ ਮੁਸਤਫਾ ਪਿੰਡ ਦੇ ਰਹਿਣ ਵਾਲੇ ਸੁਨਿਆਰੇ ਵਰਿੰਦਰ ਸਿੰਘ ਉਰਫ਼ ਵਿੱਕੀ ਨੂੰ ਸ਼ਨੀਵਾਰ ਦੁਪਹਿਰ 3:18 ਵਜੇ ਫਿਰੌਤੀ ਮੰਗਣ ਲਈ ਫੋਨ ਆਇਆ। ਇਸ ਤੋਂ 18 ਮਿੰਟਾਂ ਬਾਅਦ 3:30 ਵਜੇ ਕੁਝ ਲੋਕ ਮੋਟਰਸਾਈਕਲਾਂ ’ਤੇ ਆਏ ਅਤੇ ਸੁਨਿਆਰੇ ਦੀ ਦੁਕਾਨ ’ਤੇ ਪੰਜ ਗੋਲੀਆਂ ਚਲਾਈਆਂ। ਗੋਲੀਆਂ ਦੁਕਾਨ ਦੇ ਸ਼ੀਸ਼ੇ ’ਤੇ ਲੱਗੀਆਂ, ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਇਸ ਦੌਰਾਨ ਫਿਰੌਤੀ ਮੰਗਣ ਵਾਲਿਆਂ ਨੇ ਦੁਕਾਨਦਾਰ ਨੂੰ ਦੁਬਾਰਾ ਫ਼ੋਨ ਕੀਤਾ ਤੇ ਕਿਹਾ ਕਿ ਇਹ ਇੱਕ ਨੋਟਿਸ ਸੀ ਅਤੇ ਉਹ ਉਸ ਦੇ ਘਰ ਵਿੱਚ ਵੀ ਦਾਖਲ ਹੋ ਕੇ ਇਸ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਸ਼ਨੀਵਾਰ ਦੁਪਹਿਰ ਨੂੰ ਪਿੰਡ ਮਾੜੀ ਮੁਸਤਫਾ ਵਿੱਚ ਵਾਪਰੀ ਘਟਨਾ ਸਬੰਧੀ ਐੱਸਪੀਡੀ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ।

Related Articles

Leave a Reply

Your email address will not be published. Required fields are marked *

Back to top button