Punjab

ਦੁਬਈ ’ਚ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਜੱਦੀ ਪਿੰਡ ਅਖਾੜਾ 'ਚ ਨਮ ਅੱਖਾਂ ਨਾਲ ਕੀਤਾ ਅੰਤਿਮ ਸੰਸਕਾਰ

ਜਗਰਾਓਂ, 2 ਅਕਤੂਬਰ : ਜਗਰਾਓਂ ਦੇ ਪਿੰਡ ਅਖਾੜਾ ਦੇ ਨੌਜਵਾਨ ਦੀ ਦੁਬਈ ਵਿਚ ਹਾਰਟ ਅਟੈਕ ਨਾਲ ਮੌਤ ਹੋ ਗਈ। ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਅੱਜ ਦੁਬਈ ਤੋਂ ਪਿੰਡ ਅਖਾੜਾ ਮ੍ਰਿਤਕ ਦੇਹ ਪੁੱਜੀ ਤਾਂ ਪਰਿਵਾਰ ਦਾ ਵਿਰਲਾਪ ਦੇਖਿਆ ਨਹੀਂ ਸੀ ਜਾ ਰਿਹਾ। ਅਖਾੜਾ ਵਾਸੀ ਚਮਕੌਰ ਸਿੰਘ ਦਾ ਇਕਲੌਤਾ ਪੁੱਤ ਸ਼ਮਸ਼ੇਰ ਸਿੰਘ ਚਾਰ ਸਾਲ ਪਹਿਲਾਂ ਦੁਬਈ ਗਿਆ ਸੀ। ਜਿੱਥੇ ਉਸ ਨੇ ਏਸੀ ਮਕੈਨਿਕ ਵਜੋਂ ਦਿਨ ਰਾਤ ਮਿਹਨਤ ਕੀਤੀ। ਸ਼ਮਸ਼ੇਰ ਪਿਛਲੇ ਸਾਲ ਹੀ ਆਪਣੀ ਭੈਣ ਦਾ ਵਿਆਹ ਕਰਨ ਦੁਬਈ ਤੋਂ ਆਇਆ ਸੀ। ਹੁਣ ਉਸ ਦਾ ਪਰਿਵਾਰ ਉਸ ਦੇ ਅਗਲੇ ਸਾਲ ਵਿਆਹ ਲਈ ਤਿਆਰੀ ਕਰ ਰਿਹਾ ਸੀ। ਪਿਛਲੇ ਦਿਨੀਂ ਦੁਬਈ ਵਿਚ ਸ਼ਮਸ਼ੇਰ ਨੂੰ ਹਾਰਟ ਅਟੈਕ ਆਇਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਵੀਰਵਾਰ ਨੂੰ ਦੁਬਈ ਤੋਂ ਸ਼ਮਸ਼ੇਰ ਦੀ ਮ੍ਰਿਤਕ ਦੇਹ ਜੱਦੀ ਪਿੰਡ ਅਖਾੜਾ ਪੁੱਜੀ ਜਿੱਥੇ ਪਰਿਵਾਰ ਦੇ ਵਿਰਲਾਪ ਅਤੇ ਪਿੰਡ ਵਾਸੀਆਂ ਦੀ ਨਮ ਅੱਖਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।

ਇਕਲੌਤੇ ਵੀਰ ਦੇ ਸਿਹਰਾ ਸਜਾਉਂਦਿਆਂ ਧਾਹਾਂ ਮਾਰ ਰੋਈਆਂ ਭੈਣਾਂ

ਜਗਰਾਓਂ ਦੇ ਪਿੰਡ ਅਖਾੜਾ ਵਿਚ ਮ੍ਰਿਤਕ ਸ਼ਮਸ਼ੇਰ ਸਿੰਘ ਦੇ ਅਗਲੇ ਸਾਲ ਵਿਆਹ ਦਾ ਸੁਪਨਾ ਸਜਾਈਆਂ ਬੈਠੀਆਂ ਭੈਣਾਂ ਨੂੰ ਜਦੋਂ ਅੱਜ ਉਸ ਦੀ ਮ੍ਰਿਤਕ ਦੇਹ ’ਤੇ ਸਿਹਰਾ ਬੰਨਿ੍ਹਆ ਤਾਂ ਉਨ੍ਹਾਂ ਦਾ ਵਿਰਲਾਪ ਦੇਖਿਆ ਨਹੀਂ ਸੀ ਜਾ ਰਿਹਾ।

Related Articles

Leave a Reply

Your email address will not be published. Required fields are marked *

Back to top button