Punjab

ਕਾਰਾਂ ਦੀ ਆਪਸੀ ਟੱਕਰ ਤੋਂ ਬਾਅਦ ਲੱਗਾ ਭਾਰੀ ਟ੍ਰੈਫ਼ਿਕ ਜਾਮ

ਲੁਧਿਆਣਾ, 2 ਅਕਤੂਬਰ : ਬੁੱਧਵਾਰ ਦੀ ਸਵੇਰੇ 10 ਵਜੇ ਦੇ ਕਰੀਬ ਚੀਮਾ ਚੌਂਕ ਵਿਖੇ ਐਲੀਵੇਟਡ ਪੁਲ ਤੇ ਦੋ ਕਾਰਾਂ ਦੇ ਆਪਸ ਵਿੱਚ ਟਕਰਾਉਣ ਕਾਰਨ ਬੱਸ ਸਟੈਂਡ ਤੋਂ ਲੈ ਕੇ ਚੀਮਾ ਚੌਂਕ ਤੱਕ ਲੰਬਾ ਟ੍ਰੈਫਿਕ ਜਾਮ ਲੱਗ ਗਿਆ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਟ੍ਰੈਫਿਕ ਪੁਲਿਸ ਮੌਕੇ ਤੇ ਪੁੱਜੀ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਟ੍ਰੈਫਿਕ ਪੁਲਿਸ ਅਧਿਕਾਰੀ ਰੇਸ਼ਮ ਸਿੰਘ ਨੇ ਦੱਸਿਆ ਕਿ ਉਕਤ ਰੂਟ ਤੇ ਸਵੇਰ ਦੇ ਸਮੇਂ ਚੀਮਾ ਚੌਂਕ ਦੇ ਨਜ਼ਦੀਕ ਐਲੀਵੇਟਡ ਪੁਲ ਤੇ ਦੋ ਕਾਰਾਂ ਦੇ ਆਪਸ ਵਿੱਚ ਟਕਰਾਉਣ ਕਾਰਨ ਕੁਝ ਸਮੇਂ ਲਈ ਰਾਹਗੀਰਾਂ ਨੂੰ ਉਕਤ ਰੂਟ ਤੇ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ, ਹਾਲਾਂਕਿ ਟ੍ਰੈਫਿਕ ਪੁਲਿਸ ਵੱਲੋਂ ਹਾਦਸੇ ਦਾ ਸ਼ਿਕਾਰ ਹੋਈਆਂ ਦੋਨੋਂ ਕਾਰਾਂ ਨੂੰ ਜਲਦ ਹੀ ਸੜਕ ਤੋਂ ਹਟਵਾ ਦਿੱਤਾ ਗਿਆ ਸੀ। ਉਕਤ ਘਟਨਾ ’ਚ ਦੋਨੋਂ ਕਾਰਾਂ ਦੇ ਸਵਾਰ ਸੁਰੱਖਿਅਤ ਹਨ। ਜਦਕਿ ਕਾਰਾਂ ਦਾ ਨੁਕਸਾਨ ਨਹੀਂ ਹੋਇਆ ਹੈ। ਹਾਦਸੇ ਤੋਂ ਕੁਝ ਸਮਾਂ ਬਾਅਦ ਹੀ ਟ੍ਰੈਫਿਕ ਨੂੰ ਨਿਰਵਿਘਨ ਬਹਾਲ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਦੁਸ਼ਹਿਰੇ ਦੀ ਆਮਦ ਨਾਲ ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਸ਼ੁਰੂ ਹੋ ਚੁੱਕੀ ਹੈ, ਜਿਸ ਦੇ ਚਲਦੇ ਮਹਾਨਗਰ ਦੀਆਂ ਸੜਕਾਂ ਤੇ ਆਮ ਦਿਨਾਂ ਨਾਲੋਂ ਟਰੈਫਿਕ ’ਚ ਵਾਧਾ ਹੋਣਾ ਲਾਜਮੀ ਹੈ। ਦੁਸ਼ਹਿਰੇ ਤੋਂ ਇੱਕ ਦਿਨ ਪਹਿਲਾਂ ਹੀ ਮਹਾਨਗਰ ਦੇ ਸਾਰੇ ਪ੍ਰਮੁੱਖ ਰੂਟਾਂ ਤੇ ਭਾਰੀ ਟਰੈਫਿਕ ਜਾਮ ਦੀ ਸਮੱਸਿਆ ਦੇ ਬਣੇ ਹਾਲਾਤਾਂ ਨੂੰ ਦੇਖਿਆ ਗਿਆ। ਜਿਸ ਨੂੰ ਸਚਾਰੂ ਕਰਨ ਲਈ ਸਵੇਰ ਤੋਂ ਦੇਰ ਰਾਤ ਤੱਕ ਟ੍ਰੈਫਿਕ ਪੁਲਿਸ ਚੌਂਕਾਂ ਅਤੇ ਸੜਕਾਂ ਤੇ ਤੈਨਾਤ ਰਹੀ। ਦੱਸਣਯੋਗ ਹੈ ਕਿ ਆਉਣ ਵਾਲੇ ਦਿਨਾਂ ’ਚ ਕਰਵਾ ਚੌਥ, ਧੰਨ ਤੇਰਸ, ਦਿਵਾਲੀ ਸਬੰਧੀ ਖਰੀਦਦਾਰੀ ਕਰਨ ਲਈ ਲੋਕਾਂ ਦਾ ਵੱਡਾ ਭੀੜ ਲੁਧਿਆਣਾ ਦੀਆਂ ਸੜਕਾਂ ਤੋਂ ਹੁੰਦੇ ਹੋਏ ਬਾਜ਼ਾਰਾਂ ਦਾ ਰੁੱਖ ਕਰੇਗੀ ਅਤੇ ਦੂਸਰੇ ਪਾਸੇ ਟ੍ਰੈਫਿਕ ਪੁਲਿਸ ਵਿਭਾਗ ’ਚ ਨਫਰੀ ਘੱਟ ਹੋਣ ਦੇ ਕਾਰਨ ਆਉਣ ਵਾਲੇ ਦਿਨਾਂ ’ਚ ਲੋਕਾਂ ਨੂੰ ਭਾਰੀ ਟ੍ਰੈਫਿਕ ਜਾਮ ’ਚ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਅੱਜ ਦੀ ਤਰ੍ਹਾਂ ਟ੍ਰੈਫਿਕ ਪੁਲਿਸ ਨੇ ਸਚਾਰੂ ਪ੍ਰਬੰਧ ਕੀਤੇ ਤਾਂ ਰਾਹਗੀਰਾਂ ਨੂੰ ਸੜਕਾਂ ਤੇ ਜਾਮ ਦੀ ਸਥਿਤੀ ਤੋਂ ਰਾਹਤ ਮਿਲ ਸਕਦੀ ਹੈ।

Related Articles

Leave a Reply

Your email address will not be published. Required fields are marked *

Back to top button