Punjab

ਸੜਕ ਕਿਨਾਰੇ ਮਿਲੀ ਨੌਜਵਾਨ ਦੀ ਲਾਸ਼

ਦੋ ਖਿਲਾਫ ਕਤਲ ਦਾ ਮਾਮਲਾ ਦਰਜ

ਦਿੜ੍ਹਬਾ, 23 ਸਤੰਬਰ : ਪਿੰਡ ਖਨਾਲ ਕਲਾਂ ਅੰਦਰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਪਿੰਡ ਦੇ ਨੌਜਵਾਨ ਦੀ ਲਾਸ਼ ਖਨਾਲ ਤੋਂ ਦਿਆਲਗੜ੍ਹ ਨੂੰ ਜਾਂਦੀ ਸੜਕ ਉੱਤੇ ਇੱਕ ਬੋਹੜ ਥੱਲੇ ਮਿਲੀ। ਮ੍ਰਿਤਕ ਦੇ ਪਿਤਾ ਜਸਕਰਨ ਸਿੰਘ ਦੇ ਬਿਆਨਾਂ ਉੱਤੇ ਪੁਲਿਸ ਨੇ ਦੋ ਨੌਜਵਾਨਾਂ ਦੇ ਖਿਲਾਫ ਕਤਲ ਦਾ ਮੁਕਦਮਾ ਦਰਜ ਕਰਕੇ ਉਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਥਾਣਾ ਮੁੱਖੀ ਦਿੜ੍ਹਬਾ ਕਮਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮ੍ਰਿਤਕ ਜਸ਼ਨਪ੍ਰੀਤ ਸਿੰਘ ਦੇ ਪਿਤਾ ਜਸਕਰਨ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਹੈ ਕਿ ਉਸਦੇ ਪੁੱਤਰ ਦੀ ਸੀਮਨਪ੍ਰੀਤ ਸਿੰਘ ਉਰਫ ਸੈਵਨ ਲਖਦੀਪ ਸਿੰਘ ਵਾਸੀ ਖਨਾਲ ਖੁਰਦ ਨਾਲ ਕਿਸੇ ਗੱਲ ਤੋਂ ਤੂੰ ਤੂੰ ਮੈਂ ਮੈਂ ਹੋ ਗਈ ਸੀ ਉਹ ਇੱਕ ਦਿਨ ਪਹਿਲਾਂ ਉਸਦੇ ਪੁੱਤਰ ਜਸ਼ਨਪ੍ਰੀਤ ਸਿੰਘ ਨੂੰ ਕਾਰ ਵਿੱਚ ਬਿਠਾ ਕੇ ਲੈ ਕੇ ਗਏ ਸੀ ਪਰ ਜਦ ਦੂਸਰੇ ਦਿਨ ਦੇਖਿਆ ਕਿ ਜਸ਼ਨਪ੍ਰੀਤ ਦੀ ਲਾਸ਼ ਖਨਾਲ ਤੋਂ ਦਿਆਲਗੜ੍ਹ ਨੂੰ ਜਾਣ ਵਾਲੀ ਸੜਕ ਦੇ ਕਿਨਾਰੇ ਪਈ ਹੈ। ਲਾਸ਼ ਦੇ ਨੇੜੇ ਜ਼ਹਿਰੀਲੀ ਦਵਾਈ ਦੀ ਬੋਤਲ ਵੀ ਪਈ ਸੀ। ਉਸ ਸ਼ੱਕ ਜ਼ਾਹਿਰ ਕੀਤਾ ਕਿ ਜਸ਼ਨਪ੍ਰੀਤ ਸਿੰਘ ਨੂੰ ਜ਼ਹਿਰੀਲੀ ਦਵਾਈ ਪਿਆ ਕੇ ਮਾਰ ਦਿੱਤਾ ਹੈ। ਜਸ਼ਨਪ੍ਰੀਤ ਦੇ ਪਿਤਾ ਜਸਕਰਨ ਨੇ ਸ਼ੱਕ ਜਾਹਿਰ ਕੀਤਾ ਹੈ ਕਿ ਉਸਦੇ ਪੁੱਤਰ ਨੂੰ ਸਿਮਨਪ੍ਰੀਤ ਸਿੰਘ ਉਰਫ ਸੈਵਨ ਅਤੇ ਲਖਦੀਪ ਸਿੰਘ ਉਰਫ ਨੋਨੂ ਦੋਨੋਂ ਵਾਸੀ ਖਨਾਲ ਖੁਰਦ ਨੇ ਕਤਲ ਕਰ ਦਿੱਤਾ ਹੈ ਅਤੇ ਉਸ ਦੀ ਲਾਸ਼ ਨੂੰ ਸੜਕ ਕਿਨਾਰੇ ਸੁੱਟ ਦਿੱਤਾ ਹੈ। ਪੁਲਿਸ ਨੇ ਦੋਨੋਂ ਨੌਜਵਾਨਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਦੇ ਹੋਏ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button