Punjab

ਹੈਰੋਇਨ ਦਾ ਸੇਵਨ ਕਰਦੇ 4 ਗ੍ਰਿਫ਼ਤਾਰ

ਬਟਾਲਾ, 21 ਸਤੰਬਰ : ਵੱਖ-ਵੱਖ ਥਾਣਿਆਂ ਦੀ ਪੁਲਿਸ ਵਲੋਂ ਹੈਰੋਇਨ ਦਾ ਸੇਵਨ ਕਰਦੇ 4 ਜਣਿਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਥਾਣਾ ਸਿਵਲ ਲਾਈਨ ਦੇ ਐੱਸਆਈ ਮਨੋਹਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਭੱਠਾ ਇੰਦਰਜੀਤ ਬਟਾਲਾ ਨੇੜਿਓਂ ਗਗਨਦੀਪ ਸਿੰਘ ਉਰਫ ਗਗਨ ਵਾਸੀ ਗਾਂਧੀ ਕੈਂਪ ਬਟਾਲਾ ਨੂੰ ਹੈਰੋਇਨ ਦਾ ਸੇਵਨ ਕਰਦਿਆਂ ਕਾਬੂ ਕਰਕੇ ਸਿਲਵਰ ਪੇਪਰ ਹੈਰੋਇਨ ਨਾਲ ਲਿੱਬੜਿਆ ਹੋਇਆ, 10 ਰੁਪਏ ਦੇ ਨੋਟ ਦਾ ਬਣਾਇਆ ਪਾਈਪ ਤੇ ਇਕ ਲਾਈਟਰ ਬਰਾਮਦ ਕੀਤਾ ਹੈ ਅਤੇ ਇਸ ਵਿਰੁੱਧ ਉਕਤ ਥਾਣੇ ਵਿਚ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪੁਲਿਸ ਚੌਂਕੀ ਅਰਬਨ ਅਸਟੇਟ ਦੇ ਏਐੱਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ 60 ਫੁੱਟੀ ਰੋਡ ਨੇੜੇ ਗਰੀਨ ਸਿਟੀ ਕਾਲੋਨੀ ਬਟਾਲਾ ਤੋਂ ਹੈਰੋਇਨ ਦਾ ਸੇਵਨ ਕਰਦੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਕੰਡਿਆਲ ਨੂੰ ਕਾਬੂ ਕਰਕੇ ਸਿਲਵਰ ਪੇਪਰ ਹੈਰੋਇਨ ਨਾਲ ਲਿੱਬੜਿਆ ਹੋਇਆ, 10 ਰੁਪਏ ਦੇ ਨੋਟ ਦਾ ਬਣਾਇਆ ਪਾਈਪ ਤੇ ਇਕ ਲਾਈਟਰ ਬਰਾਮਦ ਕੀਤਾ ਹੈ ਅਤੇ ਇਸ ਵਿਰੁੱਧ ਥਾਣਾ ਸਿਵਲ ਲਾਈਨ ਵਿਖੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਓਧਰ, ਥਾਣਾ ਰੰਗੜ ਨੰਗਲ ਦੇ ਏਐੱਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਬਟਾਲਾ-ਸ਼੍ਰੀ ਹਰਗੋਬਿੰਦਪੁਰ ਜੀਟੀ ਰੋਡ ਨੇੜਿਓਂ ਹੈਰੋਇਨ ਦਾ ਸੇਵਨ ਕਰਦੇ ਵਿਅਕਤੀ ਸੁਰਜੀਤ ਸਿੰਘ ਉਰਫ ਬਾਬਾ ਵਾਸੀ ਪਿੰਡ ਰਸੂਲਪੁਰ ਥਾਣਾ ਸੇਖਵਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਕੋਲੋਂ ਇਕ ਲਾਈਟਰ, ਇਕ ਰੋਲ ਕੀਤਾ 10 ਰੁਪਏ ਦਾ ਨੋਟ ਤੇ ਇਕ ਸਿਲਪਰ ਪੇਪਰ ਹੈਰੋਇਨ ਅਲੂਦ ਬਰਾਮਦ ਕੀਤਾ ਅਤੇ ਇਸ ਵਿਰੁੱਧ ਉਕਤ ਥਾਣੇ ਵਿਚ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਥਾਣਾ ਸ੍ਰੀ ਕਰਤਾਰਪੁਰ ਕੋਰੀਡੋਰ ਦੇ ਏ.ਐੱਸ.ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਸ਼ਾਹਪੁਰ ਗੋਰਾਇਆ ਤੋਂ ਰਾਕੇਸ਼ ਕੁਮਾਰ ਵਾਸੀ ਚੱਕ ਮਹਿਮਾ ਨੂੰ ਹੈਰੋਇਨ ਦਾ ਸੇਵਨ ਕਰਦੇ ਸਮੇਂ ਗ੍ਰਿਫ਼ਤਾਰ ਕਰਕੇ ਇਸ ਵਿਰੁੱਧ ਉਕਤ ਥਾਣੇ ਵਿਚ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਇਸ ਕੋਲੋਂ ਪੁਲਿਸ ਕਰਮਚਾਰੀਆਂ ਨੇ ਹੈਰੋਇਨ ਲਿਪਤ ਸਿਲਵਰ ਪੇਪਰ ਪੰਨੀ, ਪਲਾਸਟਿਕ ਦੀ ਪਾਈਪ ਤੇ ਲਾਈਟਰ ਬਰਾਮਦ ਕੀਤਾ ਹੈ।

Related Articles

Leave a Reply

Your email address will not be published. Required fields are marked *

Back to top button