Punjab

ਪਿੰਡ ਬੇਟੂ ਕਦੀਮ ਦੇ ਸਰਪੰਚ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚ 50 ਹਜ਼ਾਰ ਰੁਪਏ ਦੀ ਰਾਸ਼ੀ ਲਈ ਵਿਧਾਇਕ ਰਜਨੀਸ਼ ਕੁਮਾਰ ਦਹੀਯਾ ਨੂੰ ਸੌਂਪਿਆ ਚੈੱਕ

ਬਾਲ ਕਿਸ਼ਨ

‎ਫਿਰੋਜ਼ਪੁਰ 20 ਸਤੰਬਰ : ਪਿੰਡ ਬੇਟੂ ਕਦੀਮ ਦੇ ਸਰਪੰਚ ਮੁਖਤਿਆਰ ਸਿੰਘ ਪੂਰੀ ਵੱਲੋਂ ਅੱਜ ਪੰਜਾਬ ਦੇ ਹੜ੍ਹ ਪੀੜਤਾਂ ਦੀ ਮੱਦਦ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ 50 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਲਈ ਵਿਧਾਇਕ ਫਿਰੋਜ਼ਪੁਰ ਦਿਹਾਤੀ  ਰਜਨੀਸ਼ ਕੁਮਾਰ ਦਹੀਆ ਨੂੰ ਚੈੱਕ ਸੌਂਪਿਆ ਗਿਆ।
‎ ਇਸ ਮੌਕੇ ਸਰਪੰਚ ਮੁਖਤਿਆਰ ਸਿੰਘ ਪੂਰੀ ਨੇ ਪੰਚਾਇਤ ਮੈਂਬਰ ਕੁਲਦੀਪ ਧਵਨ, ਜਸਪਾਲ ਸਿੰਘ ਭੁੱਲਰ, ਰਾਜ ਸਿੰਘ, ਬੋਹੜ ਸਿੰਘ ਅਤੇ ਗੁਰਮੀਤ ਕੌਰ ਦਾ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ| ‎ਇਸ ਮੌਕੇ ਵਿਧਾਇਕ ਰਜਨੀਸ਼ ਦਹੀਯਾ ਨੇ ਪਿੰਡ ਦੀ ਪੰਚਾਇਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਪੰਜਾਬ ਨੂੰ ਹੜ੍ਹਾਂ ਦੀ ਕੁਦਰਤੀ ਮਾਰ ਪਈ ਹੈ, ਜਿਸ ਨਾਲ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਅਜਿਹੀ ਹਾਲਤ ਵਿੱਚ ਸਾਡਾ ਸਭਨਾਂ ਦਾ ਫਰਜ਼ ਬਣਦਾ ਹੈ ਕਿ ਇਨ੍ਹਾਂ ਹੜ੍ਹ ਪੀੜਤਾਂ ਦੀ ਬਾਂਹ ਫੜੀ ਜਾਵੇ ਤਾਂ ਜੋ ਉਹ ਮੁੜ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ| ਉਨਾਂ ਹੋਰਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਰਾਹਤ ਫੰਡ ਵਿੱਚ ਆਪਣਾ ਯੋਗਦਾਨ ਪਾਉਣ ਤਾਂ ਜੋ ਵੱਧ ਤੋਂ ਵੱਧ ਹੜ ਪੀੜਤਾਂ ਦੀ ਮਦਦ ਹੋ ਸਕੇ|  ਉਨ੍ਹਾਂ ਕਿਹਾ ਕਿ ਲੋਕ https://rangla.punjab.gov.in ਤੇ ਜਾਕੇ ਮੁੱਖ ਮੰਤਰੀ ਰਾਹਤ ਫੰਡ ਵਿੱਚ ਹੜ ਪੀੜਤਾਂ ਦੇ ਮੁੜ ਵਸੇਬੇ ਲਈ ਆਪਣਾ ਯੋਗਦਾਨ ਪਾ ਸਕਦੇ ਹਨ| ਇਸ ਮੌਕੇ ਜ਼ਿਲ੍ਹਾ ਕੁਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਹਰਜਿੰਦਰ ਸਿੰਘ ਸਰਾਂ, ਸਾਬਕਾ ਸਰਪੰਚ ਇੰਦਰਪਾਲ ਸਿੰਘ ਪੰਮਾ, ਸਾਹਿਲ ਪੂਰੀ ਵੀ ਹਜ਼ਾਰ ਸਨ|

Related Articles

Leave a Reply

Your email address will not be published. Required fields are marked *

Back to top button