Punjab

ਫੌਜੀ ਅੰਗਰੇਜ ਸਿੰਘ ਨੇ ਹੰਭਲਾ ਫਾਉਂਡੇਸ਼ਨ ਨੂੰ ਦਵਾਈਆਂ ਭੇਂਟ ਕੀਤੀਆਂ

ਬਾਲ ਕਿਸ਼ਨ

ਫ਼ਿਰੋਜ਼ਪੁਰ 17 ਸਤੰਬਰ : ਫ਼ਿਰੋਜ਼ਪੁਰ ਅੰਦਰ ਆਏ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਵਿਚ ਲਗਾਤਾਰ ਸਮਾਜ ਸੇਵੀਆਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ।
ਹਰੇਕ ਪੀੜਤ ਤੱਕ ਪਹੁੰਚ ਕੇ ਮਦਦ ਕੀਤੀ ਜਾ ਰਹੀ ਹੈ। ਅਜਿਹੇ ਵਿਚ ਰਾਇ ਸਿੱਖ ਸਮਾਜ ਦੀ ਸੰਸਥਾ ਰਾਸ਼ਟਰਵਾਦ ਪੰਜਾਬ ਦੇ ਕੌਮੀ ਪ੍ਰਧਾਨ ਫੌਜੀ ਅੰਗਰੇਜ ਸਿੰਘ ਵੜਵਾਲ ਵੀ ਲਗਾਤਾਰ ਹੜ੍ਹ ਪੀੜ੍ਹਤਾਂ ਕੋਲ ਰਾਹਤ ਸਮੱਗਰੀ ਲੈਕੇ ਪੁੱਜ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਓਹ ਆਪਣੀ ਟੀਮ ਨਾਲ ਲੋਕਾਂ ਕੋਲ ਖੁਦ ਪਹੁੰਚ ਬਣਾ ਰਹੇ ਹਨ। ਏਸੇ ਲੜੀ ਤਹਿਤ ਅੱਜ ਇਹ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਹੰਭਲਾ ਫਾਊਂਡੇਸ਼ਨ ਵੱਲੋਂ ਲੱਗੇ ਕੈਂਪ ਵਿਚ ਦਵਾਈਆਂ ਦੀ ਸੇਵਾ ਲੈਕੇ ਪੁੱਜੇ। ਇਨ੍ਹਾਂ ਦਵਾਈਆਂ ਵਿਚ ਬੁਖਾਰ, ਖੰਗ, ਅਲਰਜ਼ੀ ਆਦਿ ਦਵਾਈਆਂ ਸ਼ਾਮਿਲ ਹਨ। ਫੌਜੀ ਅੰਗਰੇਜ ਸਿੰਘ ਨੇ ਕਿਹਾ ਹੰਭਲਾ ਫਾਊਂਡੇਸ਼ਨ ਪੰਜਾਬ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਓਹਨਾ ਇਹ ਵੀ ਵਿਸ਼ਵਾਸ਼ ਦਿਵਾਇਆ ਕਿ ਉਹ ਫਾਉਂਡੇਸ਼ਨ ਨੂੰ ਜੋ ਵੀ ਮਦਦ ਦੀ ਲੋੜ ਹੋਵੇਗੀ ਓਹ ਜ਼ਰੂਰ ਹਾਜ਼ਰ ਹੋਣਗੇ। ਓਹਨਾ ਸਮੂਹ ਰਾਇ ਸਿੱਖ ਬਰਾਰਦੀ ਨੂੰ ਬੇਨਤੀ ਕੀਤੀ ਕਿ ਜਿਹੜੀਆਂ ਵੀ ਸਮਾਜ ਸੇਵੀ ਸੰਸਥਾਵਾਂ ਮਦਦ ਲਈ ਅੱਗੇ ਆ ਰਹੀਆਂ ਹਨ ਸਭਨਾਂ ਨੂੰ ਪਿਆਰ ਸਤਿਕਾਰ ਦਿਓ ਅਤੇ ਸਭਨਾਂ ਦਾ ਧੰਨਵਾਦ ਕਰੋ ਜਿੰਨ੍ਹਾ ਨੇ ਔਖੇ ਵੇਲੇ ਸਾਡੀ ਬਾਂਹ ਫੜੀ ਹੈ। ਇਸ ਮੌਕੇ ਹੰਭਲਾ ਫਾਊਂਡੇਸ਼ਨ ਗਾਮਾ ਸਿੱਧੂ, ਤਰਲੋਚਨ ਮੁਸਾਫ਼ਿਰ, ਪੀ ਕੇ ਤੋਂ ਇਲਾਵਾ ਜੋਗੀ ਗੁਪਤਾ ਯੂ ਐਸ,ਬਲਜੀਤ ਸਿੰਘ ਸਰਾਰੀ, ਜਸਬੀਰ ਸਿੰਘ, ਗੁਰਚਰਨ ਸਿੰਘ, ਸਵਰਨ ਸਿੰਘ, ਅਰਸ਼ਦੀਪ ਸਿੰਘ, ਲਵਪ੍ਰੀਤ ਸਿੰਘ, ਅਰਸ਼ਦੀਪ ਸਿੰਘ ਬੂਕ, ਚਰਨਜੀਤ ਸਿੰਘ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button