Punjab

15 ਅਕਤੂਬਰ ਤੱਕ ਹੜ੍ਹਾਂ ’ਚ ਨੁਕਸਾਨੀਆਂ ਗਈਆਂ ਫਸਲਾਂ

ਘਰਾਂ ਤੇ ਪਸ਼ੂਆਂ ਦਾ ਮੁਆਵਜਾ ਦੇਣ ਲਈ ਮਾਨ ਸਰਕਾਰ ਨੇ ਉਚਿੱਤ ਕਦਮ ਚੁੱਕੇ

ਅਜਨਾਲਾ, 12 ਸਤੰਬਰ : ਵਿਧਾਨ ਸਭਾ ਹਲਕਾ ਅਜਨਾਲਾ ਸਮੇਤ ਪੰਜਾਬ ਭਰ ’ਚ ਹੜਾਂ ਦੀ ਮਾਰ ਹੇਠ ਆਏ ਪਿੰਡਾਂ ਤੇ ਕਸਬਿਆਂ ’ਚ ਕਿਸਾਨਾਂ ਦੀਆਂ ਤਬਾਹ ਹੋਈਆਂ ਫਸਲਾਂ ਦੀਆਂ ਗਿਰਦਾਵਰੀਆਂ ਕਰਵਾ ਕੇ ਅਤੇ ਨੁਕਸਾਨੇ ਗਏ ਹਰ ਵਰਗ ਦੇ ਘਰਾਂ ਤੇ ਪਸ਼ੂਆਂ ਦਾ ਸਰਵੇਖਣ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਤੇ ਲੋਕਾਂ ਨੂੰ ਇਕ ਮਹੀਨੇ ਦੇ ਅੰਦਰ ਅੰਦਰ 15 ਅਕਤੂਬਰ ਤੱਕ ਉਚਿਤ ਮੁਆਵਜਾ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਉਚਿਤ ਕਦਮ ਚੁੱਕ ਲਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਹਲਕੇ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਪਰੋ ਸਾਹਿਬ, ਸੁਧਾਰ (ਅਜਨਾਲਾ) ਵਿਖੇ ਇਲਾਕੇ ਦੀ ਸੱੁਖ ਸ਼ਾਂਤੀ , ਹੜ੍ਹ ਪੀੜਤਾਂ ਦੀ ਚੜਦੀ ਕਲਾ, ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਤੇ ਹੋਰ ਯੋਗ ਸਹਾਇਤਾ ਲਈ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੀਆਂ ਤੇ ਨਿਭਾਅ ਰਹੀਆਂ ਧਾਰਮਿਕ ਤੇ ਸਮਾਜਿਕ ਸੇਵਾ ਸੁਸਾਇਟੀਆਂ, ਕਾਰਸੇਵਾ ਵਾਲੇ ਬਾਬਿਆਂ, ਰਾਜਸੀ ਸੰਗਠਨਾਂ ਦੇ ਕਾਰਕੁੰਨਾਂ ਤੇ ਗ੍ਰਾਮ ਪੰਚਾਇਤਾਂ ਦਾ ਸ਼ੁਕਰਾਨਾ ਕਰਨ ਅਤੇ ਸਰਬੱਤ ਦੇ ਭਲੇ ਲਈ ਨਿਮਾਣੇ ਸਿੱਖ ਸ਼ਰਧਾਲੂ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਰਖਵਾਏ ਪਾਠ ਦੇ ਭੋਗ ਉਪਰੰਤ ਅਰਦਾਸ ਜੋਦੜੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਧਾਲੀਵਾਲ ਨੇ ਕਿਹਾ ਕਿ ਸੂਬਾ ਮਾਨ ਸਰਕਾਰ ਦੇ ਕੁਦਰਤੀ ਆਫਤਾਂ ਦੇ ਨਿਯਮਾਂ ਤਹਿਤ ਆਦੇਸ਼ਾਂ ਦੀ ਇੰਨ੍ਹ ਬਿੰਨ੍ਹ ਪਾਲਣਾ ਕਰਦਿਆਂ ਸਭ ਤੋਂ ਪਹਿਲਾਂ ਉਨ੍ਹਾਂ (ਧਾਲੀਵਾਲ) ਵਲੋਂ ਜ਼ਿਲਾ੍ਹ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਪੁਲਿਸ ਜ਼ਿਲਾ੍ਹ ਅੰਮ੍ਰਿਤਸਰ ਦਿਹਾਤੀ ਦੇ ਮੁੱਖੀ ਮਨਿੰਦਰ ਸਿੰਘ ਤੇ ਫੌਜ ਦੇ ਸਹਿਯੋਗ ਨਾਲ ਹੜ੍ਹਾਂ ਦੀ ਮਾਰ ’ਚ ਰੁੜਣ ਤੋਂ 3200 ਵਿਅਕਤੀਆਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਵਿਚ ਜਿਥੇ ਸਫਲ ਹੋਏ ਹਨ, ਉਥੇ ਬਦਕਿਸਮਤੀ ਨਾਲ 3 ਵਿਅਕਤੀਆਂ ਹੜ੍ਹਾਂ ਦੀ ਮਾਰ ’ਚ ਰੁੜ ਗਏ। ਇਸ ਮੌਕੇ ਤੇ ਗੁਰਦੁਆਰਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਤੇ ਤਪਸਵੀ ਸੰਤ ਮਹਾਂਪੁਰਖ ਬਾਬਾ ਵਰਿਆਮ ਸਿੰਘ, ਪ੍ਰੋ: ਨਿਰਮਲ ਸਿੰਘ ਛੇਹਰਟਾ, ਦਿੱਲੀ ਗੁਰਦੁਆਰਾ ਕਮੇਟੀ ਦੇ ਧਾਰਮਿਕ ਪੰਜਾਬ ਵਿੰਗ ਦੇ ਇੰਚਾਰਜ ਭਾਈ ਮਨਜੀਤ ਸਿੰਘ ਭੋਮਾ, ਸੀਨੀਅਰ ਆਗੂ ਖੁਸ਼ਪਾਲ ਸਿੰਘ ਧਾਲੀਵਾਲ, ਸੀਨੀਅਰ ਮਹਿਲਾ ਆਗੂ ਤੇ ਸਮਾਜ ਸੇਵਿਕਾ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ, ਮਾਰਕੀਟ ਕਮੇਟੀ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਨਗਰ ਪੰਚਾਇਤ ਅਜਨਾਲਾ ਪ੍ਰਧਾਨ ਭੱਟੀ ਜਸਪਾਲ ਸਿੰਘ ਢਿਲੋਂ, ਸ਼ਹਿਰੀ ਪ੍ਰਧਾਨ ਤੇ ਚੇਅਰਮੈਨ ਅਮਿਤ ਔਲ, ਮਹਿਲਾ ਵਿੰਗ ਹਲਕਾ ਕੋਆਰਡੀਨੇਟਰ ਗੁਰਦੀਪ ਕੌਰ, ਕੌਂਸਲਰ ਰਾਜਬੀਰ ਕੌਰ ਚਾਹਲ, ਬਲਾਕ ਪ੍ਰਧਾਨ ਦਵਿੰਦਰ ਸਿੰਘ ਸੋਨੂੰ ਸਮੇਤ ਦਰਜਨਾਂ ਸੀਨੀਅਰ ਆਗੂ , ਪੰਚ ਸਰਪੰਚ ਤੇ ਧਾਰਮਿਕ ਸਮਾਜਿਕ ਸੰਗਠਨਾਂ ਦੇ ਆਗੂ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button