Punjab

ਸ੍ਰੀ ਹਰਗੋਬਿੰਦਪੁਰ ਦੇ ਪਿੰਡ ਭਾਮਦੀ ‘ਚ NIA ਦੀ ਰੇਡ

ਬੰਦ ਸਕੂਲ ਦੇ ਨੇੜੇ ਛੱਪੜ 'ਚੋਂ ਮਿਲੀ ਦੱਬੀ ਹੋਈ ਬਾਲਟੀ, ਵਿਸਫੋਟਕ ਹੋਣ ਦੀ ਸੰਭਾਵਨਾ

ਸ੍ਰੀ ਹਰਗੋਬਿੰਦਪੁਰ ਸਾਹਿਬ, 10 ਸਤੰਬਰ : ਬੁੱਧਵਾਰ ਦੀ ਸਵੇਰ ਨੂੰ ਕਸਬਾ ਹਰਚੋਵਾਲ ਦੇ ਨਜ਼ਦੀਕੀ ਪਿੰਡ ਭਾਮੜੀ ਚ ਕੇਂਦਰੀ ਜਾਂਚ ਏਜੰਸੀ ਦੀ ਛਾਪਾਮਾਰੀ ਹੋਈ ਹੈ। ਕੇਂਦਰੀ ਜਾਂਚ ਏਜੰਸੀ ਇੱਕ ਮੁਲਜਮ ਦੀ ਨਿਸ਼ਾਨਦਹੀ ਤੇ ਪਿੰਡ ਭਾਮੜੀ ਦੇ ਇੱਕ ਖਾਲੀ ਪਲਾਟ ਚੋਂ ਵਿਸਫੋਟਕ ਸਮਗਰੀ ਦੀ ਤਲਾਸ਼ ਕਰ ਰਹੀ ਹੈ। ਹਾਲਾਂਕਿ ਇਸ ਸਬੰਧੀ ਬਟਾਲਾ ਪੁਲਿਸ ਦੇ ਕਿਸੇ ਵੀ ਅਧਿਕਾਰੀ ਨੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ । ਜਾਣਕਾਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਚ ਇੱਕ ਮੰਦਰ ਤੇ ਹੋਏ ਹਮਲੇ ਦੇ ਸੰਬੰਧ ਚ ਕੁਝ ਦਿਨ ਪਹਿਲਾਂ ਕੇਂਦਰੀ ਜਾਂਚ ਏਜੰਸੀ ਵੱਲੋਂ ਕਸਬਾ ਕਾਦੀਆਂ ਦੇ ਨਜ਼ਦੀਕੀ ਪਿੰਡ ਭੈਣੀ ਬਾਂਗਰ ਤੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸੇ ਹੀ ਨੌਜਵਾਨ ਦੀ ਨਿਸ਼ਾਨਦਹੀ ਤੇ ਏਜੰਸੀ ਵੱਲੋਂ ਪਿੰਡ ਭਾਮੜੀ ਤੋਂ ਵਿਸਫੋਟਕ ਸਮੱਗਰੀ ਬਰਾਮਦ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ । ਪਿੰਡ ਭਾਮੜੀ ਦੇ ਆਲੇ ਦੁਆਲੇ ਸਖਤ ਨਾਕਾਬੰਦੀ ਹੋਈ ਹੈ। ਜਾਣਕਾਰੀ ਅਨੁਸਾਰ ਵਿਸਫੋਟਕ ਸਮਗਰੀ ਇੱਕ ਖਾਲੀ ਪਲਾਟ ਚ ਪਲਾਸਟਿਕ ਦੀ ਬਾਲਟੀ ਚ ਦੱਬੀ ਹੋਈ ਹੈ। ਮੌਕੇ ਤੇ ਬੰਬ ਡਿਫੀਊਜਰ ਟੀਮ ,ਫਾਇਰ ਬ੍ਰਿਗੇਡ ਤੇ ਹੋਰ ਟੀਮਾਂ ਪਹੁੰਚ ਗਈਆਂ ਹਨ।

Related Articles

Leave a Reply

Your email address will not be published. Required fields are marked *

Back to top button