Punjab

ਇਸ਼ਕ ਦੀ ਹੱਦ ’ਚ ਪਾਰ ਕਰ ਗਿਆ ਸਰਹੱਦ

ਸਨੈਪਚੈਟ ਤੋਂ ਸ਼ੁਰੂ ਹੋਈ ਮੁਹੱਬਤ ਨੇ ਪਾਕਿ ਦੇ ਮੁਹੰਮਦ ਅਹਿਮਦ ਨੂੰ ਪਹੁੰਚਾਇਆ ਸੀਖਾਂ ਪੀਛੇ

ਅੰਮ੍ਰਿਤਸਰ, 10 ਸਤੰਬਰ : ਇਸ਼ਕ ਵਿਚ ਅੰਨ੍ਹੇ ਮੁਹੰਮਦ ਅਹਿਮਦ ਨੇ ਨਾ ਸਰਹੱਦ ਦੇਖੀ ਅਤੇ ਨਾ ਆਪਣਾ ਪਰਿਵਾਰ। ਪਾਕਿਸਤਾਨ ਦੇ ਬਹਾਵਲਪੁਰ ਨਿਵਾਸੀ ਅਹਿਮਦ ਨੇ ਭਾਰਤੀ ਲੜਕੀ ਦੇ ਪਿਆਰ ਵਿਚ ਨਾ ਸਿਰਫ਼ ਆਪਣਾ ਮੁਲਕ ਛੱਡਿਆ ਬਲਕਿ ਉਸ ਨੂੰ ਪਾਉਣ ਲਈ ਨਾਜਾਇਜ਼ ਤਰੀਕੇ ਨਾਲ ਭਾਰਤੀ ਸਰਹੱਦ ਵਿਚ ਆ ਗਿਆ ਅਤੇ ਫੜਿਆ ਗਿਆ। ਪ੍ਰੇਮਿਕਾ ਤਾਂ ਨਹੀਂ ਮਿਲੀ ਪਰ ਜੇਲ੍ਹ ਦੀਆਂ ਸੀਖਾਂ ਪਿੱਛੇ ਉਸ ਦੇ ਜੀਵਨ ਦੇ ਤਿੰਨ ਸਾਲ ਛੇ ਮਹੀਨੇ ਨਿਕਲ ਗਏ। ਦਰਅਸਲ, ਅਹਿਮਦ ਸਨੈਪਚੈਟ ਰਾਹੀਂ ਭਾਰਤੀ ਲੜਕੀ ਦੇ ਸੰਪਰਕ ਵਿਚ ਆਇਆ ਸੀ। ਉਸ ਨੇ ਫਰੈਂਡ ਰਿਕਵੈਸਟ ਭੇਜੀ ਤੇ ਲੜਕੀ ਨੇ ਸਵੀਕਾਰ ਕਰ ਲਈ। ਮੈਸੇਜ਼ਾਂ ਦਾ ਆਦਾਨ-ਪ੍ਰਦਾਨ ਹੋਇਆ ਅਤੇ ਹੌਲ਼ੀ-ਹੌਲ਼ੀ ਦੋਵੇਂ ਸਨੈਪਚੈਟ ’ਤੇ ਹੀ ਗੱਲਾਂ ਕਰਨ ਲੱਗੇ। ਅਹਿਮਦ ਮੁਤਾਬਕ ਉਸ ਨੇ ਲੜਕੀ ਦੇ ਸਾਹਮਣੇ ਪ੍ਰੇਮ ਦਾ ਪ੍ਰਸਤਾਵ ਰੱਖਿਆ ਤਾਂ ਉਹ ਰਾਜ਼ੀ ਹੋ ਗਈ। ਇਸ ਤੋਂ ਬਾਅਦ ਉਹ ਵੀਜ਼ਾ ਲਗਵਾਉਣ ਦੀ ਪ੍ਰਕਿਰਿਆ ਵਿਚ ਲੱਗ ਗਿਆ ਪਰ ਨਹੀਂ ਮਿਲਿਆ। ਪਿਆਰ ਹਾਸਲ ਕਰਨ ਲਈ ਉਹ ਚਾਰ ਦਸੰਬਰ 2021 ਨੂੰ ਪਾਕਿਸਤਾਨੀ ਸਰਹੱਦ ਪਾਰ ਕਰ ਕੇ ਭਾਰਤੀ ਖੇਤਰ ਵਿਚ ਆ ਗਿਆ ਪਰ ਫੜਿਆ ਗਿਆ। ਦੋ ਸਾਲ ਦੋ ਮਹੀਨੇ ਦੀ ਸਜ਼ਾ ਹੋਈ। ਸਜ਼ਾ ਪੂਰੀ ਹੋਣ ਤੋਂ ਬਾਅਦ 18 ਮਹੀਨੇ ਤੱਕ ਉਸ ਨੂੰ ਅਲਵਰ ਜੇਲ੍ਹ ਦੇ ਡਿਟੈਂਸ਼ਨ ਸੈਂਟਰ ਵਿਚ ਰੱਖਿਆ ਗਿਆ। ਰਿਹਾਈ ਦੀ ਖ਼ਬਰ ਮਿਲੀ ਤਾਂ ਅੱਖਾਂ ਵਿਚੋਂ ਹੰਝੂ ਆ ਗਏ। ਭਾਰਤ ਸਰਕਾਰ ਵੱਲੋਂ ਮੰਗਲਵਾਰ ਨੂੰ 67 ਪਾਕਿਸਤਾਨੀ ਨਾਗਰਿਕਾਂ ਨੂੰ ਰਿਹਾਅ ਕੀਤਾ ਗਿਆ। ਮੁਹੰਮਦ ਅਹਿਮਦ ਸਣੇ ਇਹ ਸਾਰੇ ਪਾਕਿਸਤਾਨੀ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਭੇਜ ਦਿੱਤੇ ਗਏ। ਮੁਹੰਮਦ ਅਹਿਮਦ ਨੇ ਦੱਸਿਆ ਕਿ ਭਾਰਤ ਵਿਚ ਉਸ ’ਤੇ ਕੋਰਟ ਕੇਸ ਹੋਇਆ ਤਾਂ ਉਸ ਨੇ ਲੜਕੀ ਬਾਰੇ ਦੱਸਿਆ। ਅਦਾਲਤੀ ਹੁਕਮ ’ਤੇ ਲੜਕੀ ਵੀ ਪੇਸ਼ ਹੋਈ। ਉਸ ਨੇ ਵੀ ਮੰਨਿਆ ਕਿ ਅਸੀਂ ਇਕ-ਦੂਜੇ ਨੂੰ ਪਿਆਰ ਕਰਦੇ ਹਾਂ। ਹਾਲਾਂਕਿ ਇਸ ਤੋਂ ਬਾਅਦ ਕਦੀ ਉਸ ਨੂੰ ਮਿਲਣ ਨਹੀਂ ਆਈ। ਕਦੀ ਸੰਪਰਕ ਵੀ ਨਹੀਂ ਕੀਤਾ। ਜੇਲ੍ਹ ਵਿਚ ਸਜ਼ਾ ਕੱਟਣ ਤੋਂ ਬਾਅਦ ਇਕੱਲੇ ਵਾਪਸ ਜਾਂਦੇ ਸਮੇਂ ਮੁਹੰਮਦ ਦੀਆਂ ਅੱਖਾਂ ਨਮ ਸਨ। ਕਿਹਾ ਕਿ ਹੋ ਸਕਦਾ ਹੈ ਕਿ ਲੜਕੀ ਦੀ ਕੋਈ ਮਜਬੂਰੀ ਰਹੀ ਹੋਵੇਗੀ।

Related Articles

Leave a Reply

Your email address will not be published. Required fields are marked *

Back to top button