Punjab

ਪ੍ਰੇਮ ਵਿਆਹ ਤੋਂ ਦੁਖੀ ਪਿਤਾ ਨੇ ਕੁੜੀ ਦਾ ਕੀਤਾ ਕਤਲ, ਦੋਹਤੀ ਗੰਭੀਰ ਜ਼ਖ਼ਮੀ

ਬਠਿੰਡਾ, 8 ਸਤੰਬਰ : ਜ਼ਿਲ੍ਹੇ ਦੇ ਪਿੰਡ ਵਿਰਕ ਕਲਾਂ ਵਿੱਚ ਪ੍ਰੇਮ ਵਿਆਹ ਤੋਂ ਨਰਾਜ਼ ਪਿਤਾ ਨੇ ਆਪਣੀ ਕੁੜੀ ਦੀ ਹੱਤਿਆ ਕਰ ਦਿੱਤੀ ਜਦੋਂ ਕਿ 2 ਸਾਲ ਦੀ ਮਾਸੂਮ ਦੋਹਤੀ ਗੰਭੀਰ ਰੂਪ ਵਿੱਚ ਜਖਮੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਨੰਬਰਦਾਰ ਰਾਜਵੀਰ ਸਿੰਘ ਦੀ ਕੁੜੀ ਨੇ ਆਪਣੇ ਹੀ ਪਿੰਡ ਵਿਰਕ ਕਲਾਂ ਦੇ ਮੁੰਡੇ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ। ਦੋਵੇਂ ਪਤੀ ਪਤਨੀ ਪਿੰਡ ਵਿੱਚ ਹੀ ਰਹਿ ਰਹੇ ਸਨ। ਵਿਆਹ ਤੋਂ ਬਾਅਦ ਦੋਵਾਂ ਦੇ ਇੱਕ ਕੁੜੀ ਨੇ ਜਨਮ ਲਿਆ ਸੀ ਜਿਹੜੀ ਕਿ ਹੁਣ ਦੋ ਸਾਲ ਦੀ ਹੈ। ਕੁੜੀ ਦਾ ਪਿਤਾ ਇਸ ਪ੍ਰੇਮ ਵਿਆਹ ਤੋਂ ਨਾਰਾਜ਼ ਚੱਲ ਰਿਹਾ ਸੀ, ਜਿਸ ਨੇ ਅੱਜ ਆਪਣੀ ਕੁੜੀ ਉੱਪਰ ਹਮਲਾ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪ੍ਰੇਮ ਵਿਆਹ ਕਰਵਾਉਣ ਵਾਲੀ ਕੁੜੀ ਦਵਾਈ ਲੈਣ ਲਈ ਬਠਿੰਡਾ ਜਾ ਰਹੀ ਸੀ। ਉਹ ਵਿਰਕ ਕਲਾਂ ਦੇ ਬੱਸ ਅੱਡੇ ਉੱਪਰ ਬੱਸ ਦੀ ਉਡੀਕ ਕਰ ਰਹੀ ਸੀ ਕਿ ਇਸ ਦੌਰਾਨ ਉਸ ਦਾ ਪਿਤਾ ਆ ਗਿਆ ਜਿਸਨੇ ਕਹੀ ਨਾਲ ਵਾਰ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਦੋਂ ਕਿ ਉਸ ਦੀ ਦੋ ਸਾਲ ਦੀ ਬੱਚੀ ਗੰਭੀਰ ਰੂਪ ਜਖਮੀ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Related Articles

Leave a Reply

Your email address will not be published. Required fields are marked *

Back to top button