Punjab

ਲਗਾਤਾਰ ਪੈ ਰਿਹਾ ਭਾਰੀ ਮੀਂਹ ਮਜ਼ਦੂਰ ਲਈ ਬਣਿਆ ਵੱਡੀ ਮੁਸੀਬਤ

ਠਾਹ! ਕਰਕੇ ਡਿੱਗੀ ਘਰ ਦੀ ਛੱਤ

ਮਹਿਲ ਕਲਾਂ, 6 ਸਤੰਬਰ : ਹਲਕਾ ਮਹਿਲ ਕਲਾਂ ਦੀ ਅਧੀਨ ਪੈਂਦੇ ਪਿੰਡ ਬੀਹਲਾ ਵਿਖੇ ਲਗਾਤਾਰ ਹੋ ਰਹੀ ਬਰਸਾਤ ਕਾਰਨ ਮਜ਼ਦੂਰ ਦੇ ਇੱਕ ਕਮਰੇ ਦੀ ਛੱਤ ਡਿੱਗਣ ਤੇ ਦੂਸਰੇ ਕਮਰੇ ਨੂੰ ਤਰੇੜ ਪੈਣ ਕਾਰਨ ਅੰਦਰ ਪਿਆ ਸਮਾਨ ਖਰਾਬ ਹੋ ਗਿਆ। ਇਸ ਮੌਕੇ ਪੀੜਤ ਮਜਦੂਰ ਨਿੱਕਾ ਸਿੰਘ ਪੁੱਤਰ ਗੋਕਲ ਸਿੰਘ ਵਾਸੀ ਬੀਹਲਾ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਕਾਰਨ ਘਰ ਦੇ ਇੱਕ ਕਮਰੇ ਦੀ ਛੱਤ ਡਿੱਗਣ ਅਤੇ ਅਤੇ ਦੂਸਰੇ ਕਮਰੇ ਨੂੰ ਤਰੇੜਾਂ ਪੈਣ ਕਾਰਨ ਘਰ ਅੰਦਰ ਪਿਆ ਸਾਰਾ ਸਮਾਨ ਖਰਾਬ ਹੋ ਚੁੱਕਿਆ ਹੈ ਅਤੇ ਘਰ ਦੀ ਛੱਤ ਡਿੱਗਣ ਕਾਰਨ ਭਾਰੀ ਨੁਕਸਾਨ ਹੋ ਚੁੱਕਿਆ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਪਰਿਵਾਰਿਕ ਘਰ ਦੇ ਵਿਹੜੇ ’ਚ ਬੈਠ ਕੇ ਰੋਟੀ ਖਾ ਰਹੇ ਸੀ ਤਾਂ ਅਚਾਨਕ ਘਰ ਦੀ ਛੱਤ ਡਿੱਗਣ ਕਾਰਨ ਪਰਿਵਾਰਕ ਮੈਂਬਰ ਵਾਲ ਵਾਲ ਬਚ ਗਏ ਜੇਕਰ ਖਾਣਾ ਅੰਦਰ ਖਾਂਦੇ ਹੁੰਦੇ ਤਾਂ ਘਰ ਦੀ ਛੱਤ ਸਾਡੇ ਪਰਿਵਾਰਿਕ ਮੈਂਬਰਾਂ ਉੱਪਰ ਡਿੱਗ ਜਾਣੀ ਸੀ। ਪੀੜਿਤ ਪਰਿਵਾਰ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਮੰਗ ਕੀਤੀ ਕਿ ਕਰਨ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਸਾਨੂੰ ਮੁੜ ਵਸੇਬੇ ਲਈ ਆਰਥਿਕ ਸਹਾਇਤਾ ਦਿੱਤੀ ਜਾਵੇ।

Related Articles

Leave a Reply

Your email address will not be published. Required fields are marked *

Back to top button