Punjab

ਸਰਕਾਰਾਂ ਲਸਾੜਾ ਨਾਲੇ ਦੀ ਸਫ਼ਾਈ ਕਰਨੀਆਂ ਭੁੱਲੀਆਂ

ਕਦੇ ਵੀ ਬਠਿੰਡਾ ’ਚ ਬਣ ਸਕਦੀ ਹੈ ਹੜ੍ਹਾ ਵਰਗੀ ਸਥਿਤੀ

ਬਠਿੰਡਾ, 31 ਅਗਸਤ : ਬੇਸ਼ੱਕ ਸੂਬਾ ਸਰਕਾਰ ਵੱਲੋਂ ਹੜ੍ਹਾਂ ਤੋਂ ਪਹਿਲਾਂ ਨਾਲੇ ਅਤੇ ਨਹਿਰਾਂ ਦੀ ਸਫਾਈ ਕਰਵਾਉਣ ਦੇ ਵੱਡੇ–ਵੱਡੇ ਦਾਅਵੇ ਕੀਤੇ ਜਾਂਦੇ ਹਨ ਪ੍ਰੰਤੂ ਇਨ੍ਹਾਂ ਦਾਅਵਿਆਂ ’ਚ ਕਿੰਨ੍ਹੀ ਕੁ ਸਚਾਈ ਹੈ ਇਸ ਤਾਂ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਬਠਿੰਡਾ–ਤਲਵੰਡੀ ਸਾਬੋ ਸੜਕ ’ਤੇ ਪੈਂਦੇ ਪਿੰਡ ਜੀਵਨ ਸਿੰਘ ਵਾਲਾ ਕੋਲ ਲੰਘਦੇ ਲਸਾੜਾ ਨਾਲੇ ਦੀ ਜਿਸ ਸਮੇਂ ਤੋਂ ਬਣਿਆ ਹੈ ਇਕ ਵਾਰ ਵੀ ਸਫਾਈ ਨਹੀਂ ਹੋਈ। ਸਫਾਈ ਨਾ ਹੋਣ ਕਾਰਨ ਪਾਣੀ ਦਾ ਨਿਕਾਸ ਰੁਕ ਗਿਆ ਹੈ, ਜੇਕਰ ਪਿੱਛੋ ਪਾਣੀ ਦਾ ਪੱਧਰ ਵੱਧ ਗਿਆ ਤਾਂ ਨਾਲੇ ਦੇ ਟੁੱਟਣ ਨਾਲ ਪਾਣੀ ਪਿੰਡ ’ਚ ਦਾਖਲ ਹੋ ਜਾਵੇਗਾ, ਜਿਸ ਕਾਰਨ ਪਿੰਡ ਵਾਸੀ ਕਾਫੀ ਸਹਿਮੇ ਹੋਏ ਹਨ।ਜਿਸ ਸਮੇਂ ਦਾ ਇਹ ਨਾਲ ਬਣਿਆ ਹੈ ਉਦੋਂ ਤੋਂ ਹੁਣ ਤਕ ਇਸ ਦੀ ਇਕ ਵਾਰ ਵੀ ਸਫਾਈ ਨਹੀਂ ਹੋਈ, ਜਿਸ ਕਾਰਨ ਨਾਲੇ ਅਤੇ ਪੁਲ ਦੇ ਨਾਲ ਵੱਡੀ–ਵੱਡੀ ਕਾਈ ਉੱਘੀ ਹੋਈ ਹੈ ਜਿਹੜੀ ਪਾਣੀ ਦੇ ਅੱਗੇ ਜਾਣ ਤੇ ਅੜਿਕਾ ਬਣ ਰਹੀ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇਹ ਲਸਾੜਾ ਨਾਲਾ ਜੀਵਨ ਸਿੰਘ ਵਾਲਾ ਤੋਂ ਲੰਘਦਾ ਹੋਇਆ ਅੱਗੇ ਕੋਟ ਬਖਤੂ, ਸ਼ੇਰਗੜ੍ਹ, ਦੁਨੇਵਾਲਾ ਆਦਿ ਪਿੰਡਾਂ ਤੋਂ ਹੁੰਦਾ ਹੋਇਆ ਪਿੰਡ ਪਥਰਾਲਾ ਜਾ ਕੇ ਬੰਦ ਹੋ ਜਾਂਦਾ ਹੈ। ਇਸ ’ਚ ਵੱਡੇ–ਵੱਡੇ ਘਾਹ ਫੂਸ ਅਤੇ ਦਰਖਤ ਉੱਘੇ ਹੋਏ ਹਨ ਜੋ ਪਾਣੀ ਵਿਚ ਰੁਕਵਾਟ ਪੈਦਾ ਕਰ ਰਹੇ ਹਨ। ਇਸ ਤੋਂ ਇਲਾਵਾ ਇਸ ਵਿਚ ਫੈਕਟਰੀਆਂ ਦਾ ਗੰਦਾ ਪਾਣੀ ਵੀ ਪੈ ਰਿਹਾ ਹੈ। ਲੋਕਾਂ ਅਨੁਸਾਰ ਇਹ 1965–66 ਦੇ ਨੇੜੇ ਤੇੜੇ ਹੋਂਦ ਵਿਚ ਆਇਆ ਹੈ ਪਰ ਜਿਸ ਸਮੇਂ ਤੋਂ ਇਹ ਨਾਲਾ ਬਣਿਆ ਹੋਇਆ ਹੈ ਉਸ ਸਮੇਂ ਤੋਂ ਲੈ ਕੇ ਅੱਜ ਤਕ ਇਸ ਦੀ ਕਦੇ ਵੀ ਸਫਾਈ ਨਹੀਂ ਹੋਈ।ਇਸ ਵਿਚ ਤਕਰੀਬਨ ਹਰ ਤਰ੍ਹਾਂ ਦੀ ਘਾਹ ਬੂਟੀ ਉੱਘੀ ਹੋਈ ਹੈ। ਇਹ ਘਾਹ ਬੂਟੀ ਪਾਣੀ ਵਿਚ ਰੁਕਾਵਟ ਪੈਦਾ ਕਰਦੀ ਹੈ।ਲੋਕਾਂ ਨੇ ਦੱਸਿਆ ਕਿ ਅਜ ਜਿਸ ਸਮੇਂ ਪੰਜਾਬ ਵਿਚ ਹੜ੍ਹਾਂ ਨਾਲ ਪ੍ਰਭਾਵਿਤ ਲੋਕ ਤਰਾਹ–ਤਰਾਹ ਕਰ ਰਹੇ ਹਨ। ਜਿਸ ਇਲਾਕੇ ਵਿੱਚੋਂ ਇਹ ਲਸਾੜਾ ਨਾਲਾ ਲੰਘਦਾ ਹੈ ਉਸ ਇਲਾਕੇ ਦੇ ਲੋਕਾਂ ਨੂੰ ਵੀ ਭਾਰੀ ਹੜ੍ਹਾਂ ਦੀ ਲਪੇਟ ਵਿਚ ਆਉਣ ਤੋਂ ਕੋਈ ਵੀ ਨਹੀਂ ਬਚਾ ਸਕਦਾ ਕਿਉਂਕਿ ਇਸ ਡਰੇਨ ਵਿਚ ਘਾਹ ਬੂਟੀ ਤੇ ਛੋਟੇ–ਛੋਟੇ ਵੱਡੇ–ਵੱਡੇ ਦਰੱਖਤਾਂ ਕਾਰਨ ਪਾਣੀ ਅੱਗੇ ਲੰਘਣ ਦੀ ਬਜਾਏ ਰਸਤੇ ਵਿਚ ਰੁਕਿਆ ਹੋਇਆ ਹੈ। ਪਿਛਲੀਆਂ ਸਰਕਾਰਾਂ ਨੇ ਇਸ ਪਾਸੇ ਕੋਈ ਧਿਆਨ ਪਿਆ ਅਤੇ ਹੁਣ ਵਾਲੀ ਸਰਕਾਰ ਵੀ ਇਸ ਨੂੰ ਅੱਖੋਂ ਪਰੋਖੇ ਕਰ ਰਹੀ ਹੈ ਜਦੋਂ ਕਿ ਪ੍ਰਸ਼ਾਸਨ ਅਤੇ ਸਰਕਾਰ ਨੂੰ ਇਸ ਗੰਦੇ ਨਾਲੇ ਦੀ ਸਫਾਈ ਵੱਲ ਧਿਆਨ ਦੇਣਾ ਚਾਹੀਦਾ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਲਸਾੜਾ ਨਾਲਾ ਨਸ਼ੇੜੀਆਂ ਅਤੇ ਚੋਰਾਂ ਦਾ ਅੱਡਾ ਬਣ ਚੁੱਕਿਆ ਹੈ ਜਿਥੇ ਇਸ ਨਾਲ ਲੱਗਦੇ ਪਿੰਡਾਂ ਨੇੜੇ ਟੀਕੇ ਲਾਉਣ ਵਾਲੀਆਂ ਵੇਸਟ ਸਰਿੰਜਾਂ ਆਮ ਹੀ ਡਿੱਗੀਆਂ ਪਈਆਂ ਦੇਖਣ ਨੂੰ ਮਿਲ ਰਹੀਆਂ ਹਨ। ਲੋਕਾਂ ਨੇ ਦੱਸਿਆ ਕਿ ਇਥੇ ਚੋਰ ਵੀ ਲੁੱਕ ਕੇ ਬੈਠਦੇ ਹਨ ਅਤੇ ਕਈ ਵਾਰ ਲੋਕ ਇਨ੍ਹਾਂ ਦੇ ਸ਼ਿਕਾਰ ਹੋ ਚੁੱਕੇ ਹਨ। ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਲਸਾੜੇ ਨਾਲੇ ਦੀ ਸਫਾਈ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤਾਂ ਜੋ ਆਉਣ ਵਾਲੇ ਕਿਸੇ ਸੰਭਾਵੀ ਖ਼ਤਰੇ ਤੋਂ ਬਚਿਆ ਜਾ ਸਕੇ। ‘‘‘‘‘‘‘‘‘‘‘‘‘‘‘ ਡੱਬੀ.. ਲਸਾੜੇ ਨਾਲ਼ੇ ਦੀ ਸਫ਼ਾਈ ਲਈ ਡੀਸੀ ਬਠਿੰਡਾ ਨੂੰ ਕਈ ਵਾਰ ਸੌਂਪਿਆ ਮੰਗ ਪੱਤਰ ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਕੋਟਸ਼ਮੀਰ ਨੇ ਦੱਸਿਆ ਕਿ ਇਸ ਲਸਾੜੇ ਨਾਲੇ ਦੀ ਸਫਾਈ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਕਈ ਵਾਰ ਮੰਗ ਪੱਤਰ ਦਿੱਤਾ ਗਿਆ ਹੈ ਪਰ ਅਜੇ ਤਕ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਆਖਿਆ ਕਿ ਇਸ ਲਸਾੜੇ ਨਾਲੇ ਸਾਫ ਸਫਾਈ ਤੋਂ ਇਲਾਵਾ ਜੀਵਨ ਸਿੰਘ ਵਾਲਾ ਨੇੜੇ ਲੰਘਦਾ ਪੁਲ ਵੀ ਕਾਫੀ ਤੰਗ ਹੈ ਜਿਥੇ ਬਹੁਤ ਵਾਰੀ ਹਾਦਸੇ ਵਾਪਰ ਚੁੱਕੇ ਹਨ, ਜਿਸ ਨੂੰ ਚੌੜਾ ਕਰਨ ਲਈ ਵੀ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਦਾ ਜਾ ਚੁੱਕਿਆ ਹੈ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ।

Related Articles

Leave a Reply

Your email address will not be published. Required fields are marked *

Back to top button