
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 28 ਅਗਸਤ: ਪੰਜਾਬ ਸਰਕਾਰ ਨੇ 1997 ਬੈਚ ਦੇ ਆਈਪੀਐਸ ਅਧਿਕਾਰੀ ਐਸਪੀਐਸ ਪਰਮਾਰ ਨੂੰ ਏਡੀਜੀਪੀ ਲਾ ਐਂਡ ਆਰਡਰ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਵਰਿੰਦਰ ਸਿੰਘ ਬਰਾੜ ਨੂੰ ਏਆਈਜੀ ਪ੍ਰੋਵੀਜ਼ਨਿੰਗ ਚੰਡੀਗੜ੍ਹ ਲਗਾਇਆ ਗਿਆ ਹੈ । ਇੱਥੇ ਦੱਸਿਆ ਜਾਂਦਾ ਹੈ ਕਿ ਦੋਵਾਂ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਨੇ ਕੁਝ ਮਹੀਨੇ ਪਹਿਲਾਂ ਮੁਅਤਲ ਕਰ ਦਿੱਤਾ ਸੀ ਅਤੇ ਗ੍ਰਹਿ ਵਿਭਾਗ ਨੇ ਬੁੱਧਵਾਰ ਦੁਪਹਿਰ ਦੋਵਾਂ ਅਧਿਕਾਰੀਆਂ ਦੇ ਮੁਅੱਤਲੀ ਦੇ ਆਰਡਰ ਰੱਦ ਕੀਤੇ ਸਨ। ਅਤੇ ਬੁੱਧਵਾਰ ਸ਼ਾਮ ਇਹਨਾਂ ਦੀ ਤੈਨਾਤੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।




