Punjab

ਜੇਲ੍ਹ ’ਚ ਬੰਦ ਕੈਦੀਆਂ ਕੋਲੋਂ 290 ਨਸ਼ੀਲੀਆਂ ਗੋਲੀਆਂ ਬਰਾਮਦ

ਅੰਮ੍ਰਿਤਸਰ, 27 ਅਗਸਤ: ਮੰਗਲਵਾਰ ਸ਼ਾਮ ਨੂੰ ਫਤਾਹਪੁਰ ਜੇਲ੍ਹ ਵਿਚ ਬੰਦ ਕੈਦੀਆਂ ਦੇ ਕਬਜ਼ੇ ਵਿਚੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਮੁਲਜ਼ਮਾਂ ਵਿਰੁੱਧ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸਲਾਮਾਬਾਦ ਥਾਣੇ ਦੀ ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਰਮਦਾਸ ਥਾਣੇ ਅਧੀਨ ਪੈਂਦੇ ਪਿੰਡ ਮੰਦਰ ਵਾਲਾ ਬਾਜ਼ਾਰ ਦੇ ਰਹਿਣ ਵਾਲੇ ਕੇਵਲ ਮਸੀਹ ਉਰਫ ਮਿੰਟੂ ਅਤੇ ਗੁਰਦਾਸਪੁਰ ਦੇ ਪਿੰਡ ਰੰਗੜ ਨੰਗਲ ਦੇ ਰਹਿਣ ਵਾਲੇ ਕਰਮਜੀਤ ਸਿੰਘ ਉਰਫ ਕਰਮ ਵਜੋਂ ਕੀਤੀ ਹੈ। ਕਰਮਜੀਤ ਦੇ ਕਬਜ਼ੇ ਵਿਚੋਂ ਡੇਢ ਸੌ ਨਸ਼ੀਲੀਆਂ ਗੋਲੀਆਂ ਅਤੇ ਕੇਵਲ ਮਸੀਹ ਦੇ ਕਬਜ਼ੇ ਵਿਚੋਂ 240 ਨਸ਼ੀਲੀਆਂ ਗੋਲੀਆਂ ਅਤੇ ਬੀੜੀਆਂ ਦਾ ਇਕ ਬੰਡਲ ਬਰਾਮਦ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button