ਆਪ ਆਗੂ ਮਨੀਸ਼ ਸਸੋਦੀਆ ਵਿਰੁੱਧ ਕਾਰਵਾਈ ਕਰਨ ਸਬੰਧੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਆਸ਼ੂ ਬੰਗੜ ਦੀ ਅਗਵਾਈ ਵਿੱਚ ਕਾਂਗਰਸੀਆਂ ਨੇ ਸੌਂਪਿਆ ਮੰਗ ਪੱਤਰ
2027 ਦੀਆਂ ਚੋਣਾਂ ਨੂੰ ਲੈ ਕੇ ਮਨੀਸ਼ ਸਿਸੋਦੀਆ ਦੀ ਵਿਵਾਦਤ ਵੀਡੀਓ ਕਲਿੱਪ ਵਾਇਰਲ ਹੋਈ ਸੀ ਵਾਇਰਲ

ਫ਼ਿਰੋਜ਼ਪੁਰ, 26 ਅਗਸਤ (ਜਸਵਿੰਦਰ ਸਿੰਘ ਸੰਧੂ)– ਆਪ ਆਗੂ ਮਨੀਸ਼ ਸਿਸੋਦੀਆ ਵੱਲੋਂ ਭੜਕਾਊ ਅਤੇ ਗੈਰ ਕਾਨੂੰਨੀ ਭਾਸ਼ਨ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਸਬੰਧੀ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੇ ਦਿਸ਼ਾ–ਨਿਰਦੇਸ਼ਾਂ ਹੇਠ ਹਲਕਾ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਕਾਂਗਰਸ ਪਾਰਟੀ ਫ਼ਿਰੋਜ਼ਪੁਰ ਦਿਹਾਤੀ ਤੇ ਯੋਗ ਅਗਵਾਈ ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਕਾਂਗਰਸ ਲੀਡਰਸ਼ਿਪ ਵੱਲੋਂ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਮੰਗ ਪੱਤਰ ਸੌਂਪਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਆਸ਼ੂ ਬੰਗੜ, ਸੀਨੀਅਰ ਆਗੂ ਗੁਰਦੀਪ ਸਿੰਘ ਢਿੱਲੋਂ ਗੁਰੂਹਰਸਹਾਏ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਲਜੀਤ ਕੌਰ ਬੰਗੜ, ਸਰਬਜੀਤ ਕੌਰ ਬਰਾੜ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਨੇ ਦੱਸਿਆ ਕਿ ਪਿਛਲੇ ਦਿਨੀਂ ਆਪ ਆਗੂ ਮਨੀਸ਼ ਸਸੋਦੀਆ ਵੱਲੋਂ ਵਰਕਰਾਂ ਨਾਲ ਮੀਟਿੰਗ ਕਰਦੇ ਸਮੇਂ ਭੜਕਾਓ ਅਤੇ ਗ਼ੈਰ ਕਾਨੂੰਨੀ ਭਾਸ਼ਣ ਦਿੱਤਾ ਗਿਆ ਸੀ, ਜਿਸ ਵਿੱਚ ਕਹਿੰਦੇ ਹਨ ਕਿ 2027 ਦੀਆਂ ਚੋਣਾਂ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਸਾਮ, ਦਾਮ, ਦੰਡ, ਭੇਤ, ਸੱਚ–ਝੂਠ, ਪ੍ਰਸ਼ਨ–ਉਤਰ, ਲੜਾਈ–ਝਗੜਾ ਜੇ ਕਰਨਾ ਪਿਆ ਤਾਂ ਕਰਾਂਗੇ ਕੀ ਤੁਸੀਂ ਤਿਆਰ ਹੋ, ਜੋਸ਼ ਦੇ ਨਾਲ ਆਪ ਸਭ ਨੇ ਦੇਖਿਆ ਹੋਣਾਂ ਕਿਸ ਤਰ੍ਹਾਂ ਵੀਡਿਓ ਵਿੱਚ ਕਿਵੇਂ ਵਰਕਰਾਂ ਨੂੰ ਹਿੰਸਾ ਅਤੇ ਲੜਾਈ ਕਰਨ ਲਈ ਉਕਸਾਇਆ ਜਾ ਰਿਹਾ ਹੈ ਅਤੇ ਚੋਣ ਪ੍ਰਕਿਰਿਆ ਵਿਚ ਬੇਈਮਾਨੀ ਅਤੇ ਹੇਰਾ–ਫੇਰੀ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ, ਜੋ ਕਿ ਭਾਰਤ ਦੇ ਸੰਵਿਧਾਨ ਦੁਆਰਾ ਨਿਰਪੱਖ ਚੋਣਾਂ ਦੀ ਪਵਿੱਤਰਤਾ ਨੂੰ ਖ਼ਤਮ ਕਰਨ ਦੀ ਸਿੱਧੇ ਤੌਰ ’ਤੇ ਕੋਸ਼ਿਸ਼ ਕੀਤੀ ਜਾ ਰਹੀ ਹ,ੈ ਜੋ ਕਿ ਕਾਂਗਰਸ ਪਾਰਟੀ ਕਦੇ ਵੀ ਇਨ੍ਹਾਂ ਦੀਆਂ ਮਾਰੂ ਨੀਤੀਆਂ ਸਫਲ ਨਹੀਂ ਹੋਣ ਦੇਵੇਗੀ ਅਤੇ ਡੱਟ ਕੇ ਵਿਰੋਧ ਕਰੇ, ਜਿਸ ਦੇ ਸਬੰਧ ਵਿਚ ਅੱਜ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਆਪ ਆਗੂ ਮਨੀਸ਼ ਸਿਸੋਦੀਆ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸਤਨਾਮ ਸਿੰਘ ਫਰੀਦੇਵਾਲਾ, ਲਖਵਿੰਦਰ ਸਿੰਘ ਜੰਬਰ, ਮਨੀਸ਼ ਸੁਲਹਾਣੀ ਜ਼ਿਲ੍ਹਾ ਮੀਤ ਪ੍ਰਧਾਨ, ਪਲਵਿੰਦਰ ਕੌਰ ਸੋਢੀ ਨਗਰ, ਹਰਮਨ ਸੰਧੂ ਸਾਈਆਂ ਵਾਲਾ, ਜੋਬਨਜੀਤ ਸਿੰਘ ਧਾਲੀਵਾਲ ਜ਼ਿਲ੍ਹਾ ਸਕੱਤਰ, ਨੀਟਾ ਸੋਢੀ, ਬਲਾਕ ਪ੍ਰਧਾਨ ਅਮਰੀਕ ਸਿੰਘ ਬਾਬਾ, ਜਗਜੀਤ ਸਿੰਘ ਭੋਲੂਵਾਲਾ, ਗੁਰਸੇਵਕ ਸਿੰਘ ਸੈਣੀ, ਰਾਜ ਕੁਮਾਰ ਸ਼ਰਮਾ, ਭੁਪਿੰਦਰ ਸਿੰਘ ਭੋਲੂਵਾਲਾ, ਸੁਖਵਿੰਦਰ ਸਿੰਘ ਅਟਾਰੀ ਬਲਾਕ ਪ੍ਰਧਾਨ ਫ਼ਿਰੋਜ਼ਪੁਰ ਸ਼ਹਿਰੀ, ਯੂਥ ਕਾਂਗਰਸ ਜ਼ਿਲ੍ਹਾ ਪ੍ਰਧਾਨ ਯਾਕੂਬ ਭੱਟੀ, ਕੁਲਬੀਰ ਸਿੰਘ ਠੇਠਰ ਕਲਾਂ, ਲਵਲੀ ਠੇਠਰ ਕਲਾ, ਕਮਲ ਸੰਧੂ , ਸਰਪੰਚ ਮੁਖਤਿਆਰ ਸਿੰਘ , ਬੋੜ ਸਿੰਘ ਮੱਤੜ, ਬਲਾਕ ਪ੍ਰਧਾਨ ਭੀਮ ਕੰਬੋਜ ਗੁਰੂਹਰ ਸਹਾਏ, ਰਿੰਪਾ ਭਾਲਾ ਫਰਾਰੇ ਮੱਲ, ਬਲਵਿੰਦਰ ਸਿੰਘ ਸੋਢੀ ਨਗਰ, ਦੀਪੂ ਗੋਲੂ ਕੇ, ਮਨਦੀਪ ਪਿੰਡੀ, ਬਿਕਰਮਜੀਤ ਸਿੰਘ, ਗੁਰਪ੍ਰੀਤ ਸਿੰਘ ਸੈਦੇ ਕੇ, ਪ੍ਰਧਾਨ ਕਾਕਾ ਬਾਜੇ ਕੇ, ਸਰਪੰਚ ਦੀਦਾਰ ਸਿੰਘ,ਮਨਦੀਪ ਅਨਾਰਕਲੀ, ਜਸਮੋਹਿਤ ਸਿੰਘ ਲੋਹਗੜ, ਕਸ਼ਮੀਰ ਸਿੰਘ ਲੋਹਗੜ, ਸੁਖਬੀਰ ਸਿੰਘ, ਸਮਰਦੀਪ ਸਿੰਘ ਸਿੱਧੂ ਸੱਪਾਂਵਾਲੀ, ਚੇਅਰਮੈਨ ਤਰਸੇਮ ਅਟਵਾਲ ਕੇਕੇਸੀ ਜ਼ਿਲ੍ਹਾ ਫ਼ਿਰੋਜ਼ਪੁਰ, ਗੋਪੀ ਔਲਖ਼, ਜਗਸੀਰ ਸਿੰਘ ਲੋਹਗੜ, ਰਣਧੀਰ ਸਿੰਘ ਧੀਰਾ, ਗੁਰਮੀਤ ਸਿੰਘ ਫਿਰੋਜ ਸ਼ਾਹ, ਰਘਬੀਰ ਸਿੰਘ, ਸੁਰਜੀਤ ਸਿੰਘ ਤਾਰੇਵਾਲਾ, ਗੁਰਨਾਮ ਸਿੰਘ ,ਤਾਰੇਵਾਲਾ, ਪ੍ਰੀਤਪਾਲ ਤਾਰੇਵਾਲਾ, ਗੁਰਪ੍ਰੀਤ ਸਿੰਘ ਅਲਫੂਕੇ, ਗੁਰਜੰਟ ਸਿੰਘ ਦਿਲਾਰਾਮ , ਅਮਰ ਸਿੰਘ ਸਰਪੰਚ ਦਿਲਾਰਾਮ, ਮਨਪ੍ਰੀਤ ਸਿੰਘ ਕੋਹਰ ਸਿੰਘ ਵਾਲਾ ਸਰਪੰਚ, ਬਲਰਾਜ ਸਿੰਘ ਨੰਬਰਦਾਰ ਰੁਕਨਾ ਬੇਗੂ, ਹਰਦੀਪ ਸਿੰਘ ਕੋਹਰ ਸਿੰਘ ਵਾਲਾ, ਸਾਬਕਾ ਸਰਪੰਚ ਰਵਿੰਦਰ ਸਿੰਘ ਤੂਤ ਆਦਿ ਹਾਜ਼ਰ ਸਨ।



