Punjab

ਭਖੜਾ ਤੋਂ ਖੁੱਲ੍ਹੇ ਫਲੱਡ ਗੇਟ ਦੇ ਬਾਅਦ ਸਤਲੁਜ ਉੱਫਾਨ ‘ਤੇ, ਨਜ਼ਦੀਕ ਰਹਿ ਰਹੇ ਲੋਕਾਂ ਦੀ ਚਿੰਤਾ ਵਧੀ

ਫਿਲੌਰ, 26 ਅਗਸਤ : ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਸਤਲੁਜ ਦਰਿਆ ਪੂਰੀ ਤਰ੍ਹਾਂ ਉਫਾਨ ’ਤੇ ਹੈ। ਸਤਲੁਜ ਦਰਿਆ ’ਚ ਲਗਾਤਾਰ ਪਾਣੀ ਦੇ ਵਧਦੇ ਪੱਧਰ ਕਾਰਨ ਪਾਣੀ ਪੁਲ ਦੇ ਬਿਲਕੁਲ ਨੇੜੇ ਪੁੱਜ ਰਿਹਾ ਹੈ। ਨੰਗਲ ਡੈਮ ਤੋਂ ਪਿਛਲੇ ਦਿਨ ਸਤਲੁਜ ਦਰਿਆ ’ਚ 16 ਹਾਜ਼ਾਰ 850 ਕਿਊਸਿਕ ਪਾਣੀ ਛੱਡਿਆ ਗਿਆ, ਜਿਸ ਨਾਲ ਦਰਿਆ ’ਚ ਪਾਣੀ ਦਾ ਪੱਧਰ ਬਹੁਤ ਵਧ ਗਿਆ। ਦਰਿਆ ਦੇ ਨੇੜੇ ਰਹਿਣ ਵਾਲੇ ਲੋਕਾਂ ’ਚ ਬੇਚੈਨੀ ਵਧ ਰਹੀ ਹੈ ਪਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਫਿਲਹਾਲ ਸਥਿਤੀ ਸਧਾਰਨ ਹੈ। ਫਿਲੌਰ ’ਚ ਸਤਲੁਜ ਉਫਾਨ ’ਤੇ ਹੈ। ਨੇੜਲੇ ਪਿੰਡਾਂ ਦੇ ਲੋਕ ਦਹਿਸ਼ਤ ਵਿੱਚ ਆ ਗਏ ਹਨ। ਲੋਕਾਂ ’ਚ ਡਰ ਹੈ ਕਿ ਜੇ ਪਿੱਛੇ ਪਹਾੜਾਂ ’ਚ ਬਰਸਾਤ ਇਸ ਤਰ੍ਹਾਂ ਚਲਦੀ ਰਹੀ ਤਾਂ ਆਉਣ ਵਾਲੇ ਦਿਨਾਂ ’ਚ ਭਾਖੜਾ ਤੋਂ ਸਤਲੁਜ ਦਰਿਆ ’ਚ ਹੋਰ ਪਾਣੀ ਛੱਡਿਆ ਜਾ ਸਕਦਾ ਹੈ। ਹਾਲਾਂਕਿ ਪ੍ਰਸ਼ਾਸਨ ਨੇ ਦਰਿਆ ’ਚ ਛੱਡੇ ਗਏ ਪਾਣੀ ਤੋਂ ਕਿਸੇ ਵੀ ਕਿਸਮ ਦਾ ਫਲੱਡ ਆਉਣ ਦੀ ਚੇਤਾਵਨੀ ਜਾਰੀ ਨਹੀਂ ਕੀਤੀ। ਪ੍ਰਸ਼ਾਸਨ ਦਰਿਆ ਦੇ ਲਗਾਤਾਰ ਵਧ ਰਹੇ ਪਾਣੀ ਦੇ ਸਤਰ ’ਤੇ ਨਜ਼ਰ ਰੱਖੀ ਬੈਠਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿੱਥੇ ਵੀ ਬੰਨ੍ਹ ਕਮਜ਼ੋਰ ਹੋਏ ਸਨ, ਉਨ੍ਹਾਂ ਨੂੰ ਪਹਿਲਾਂ ਹੀ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ। ਪਿਛਲੇ ਸਾਲ ਵੀ ਰਾਤ ਨੂੰ ਹੜ੍ਹ ਆ ਗਿਆ ਸੀ : ਪਿਛਲੇ ਸਾਲ ਵੀ ਪ੍ਰਸ਼ਾਸਨ ਇਹੀ ਦਾਅਵਾ ਕਰਦਾ ਰਿਹਾ ਕਿ ਉਨ੍ਹਾਂ ਨੇ ਬੰਨ੍ਹ ਮਜ਼ਬੂਤ ਕਰਨ ਲਈ ਪਹਿਲਾਂ ਹੀ ਜਾਲ ਬਣਾ ਕੇ ਮਿੱਟੀ ਦੀਆਂ ਬੋਰੀਆਂ ਲਗਾ ਦਿੱਤੀਆਂ ਹਨ, ਜਿਵੇਂ ਹੀ ਸ਼ਾਮ ਨੂੰ ਭਾਖੜੇ ਦੇ ਫਲੱਡ ਗੇਟ ਖੋਲ੍ਹ ਕੇ ਪਾਣੀ ਛੱਡਿਆ ਗਿਆ ਤਾਂ ਪੰਜਾਬ ਪੁਲਿਸ ਅਕਾਦਮੀ ਦੇ ਪਿੱਛੇ ਪੈਂਦਾ ਬੰਨ੍ਹ ਰਾਤ ਦੇ ਇਕ ਵਜੇ ਟੁੱਟ ਗਿਆ, ਜਿਸ ਕਾਰਨ ਉਥੇ ਪਾਸਿੰਗ ਆਊਟ ਪਰੇਡ ਦੀ ਸਲਾਮੀ ’ਚ ਭਾਗ ਲੈਣ ਆਏ 200 ਪੁਲਿਸ ਮੁਲਾਜ਼ਮਾਂ ਦੀਆਂ ਲਗਜ਼ਰੀ ਕਾਰਾਂ ਫਲੱਡ ਦੇ ਪਾਣੀ ’ਚ ਵਹਿ ਗਈਆਂ ਸਨ। ਅੱਧੀ ਰਾਤ ਨੂੰ ਲੋਕਾਂ ਨੂੰ ਪਤਾ ਲੱਗਿਆ ਕਿ ਦਰਿਆ ਦਾ ਪਾਣੀ ਉਨ੍ਹਾਂ ਦੇ ਘਰਾਂ ’ਚ ਦਾਖ਼ਲ ਹੋ ਰਿਹਾ ਹੈ, ਜਿਸ ਦੇ ਬਾਅਦ ਲੋਕ ਆਪਣੇ ਘਰਾਂ ’ਚ ਸਮਾਨ ਛੱਡ ਕੇ ਆਪਣੇ ਪਰਿਵਾਰਾਂ ਨਾਲ ਸੁਰੱਖਿਅਤ ਸਥਾਨਾਂ ਤੇ ਪੁੱਜ ਗਏ। ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਦਰਿਆ ਦੇ ਨਜ਼ਦੀਕ ਰਹਿਣ ਵਾਲੇ ਲੋਕਾਂ ਨੂੰ ਇਹੀ ਡਰ ਲਗ ਰਿਹਾ ਹੈ ਕਿ ਜੇਕਰ ਭਾਖੜਾ ਨਹਿਰ ਤੋਂ ਪਿੱਛੇ ਤੋਂ ਪਾਣੀ ਛੱਡਿਆ ਗਿਆ ਤਾਂ ਉਨ੍ਹਾਂ ਨੂੰ ਇਸਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button