Punjab

ਭਾਰਤ ਪਾਕਿ ਸਰਹੱਦ ਨੇੜਿਓਂ ਇਕ ਕਿਲੋ ਹੈਰੋਇਨ ਸਣੇ ਦੋ ਦੋਸ਼ੀ ਕਾਬੂ

ਮਾਮਲੇ ਦੀ ਤਫਤੀਸ਼ ਜਾਰੀ

ਜਸਵਿੰਦਰ ਸਿੰਘ ਸੰਧੂ

ਫ਼ਾਜ਼ਿਲਕਾ, 24 ਅਗਸਤ : ਭਾਰਤ-ਪਾਕਿਸਤਾਨ ਸਰਹੱਦ ਨੇੜਿਓ ਦੋ ਵਿਅਕਤੀਆਂ ਨੂੰ ਬੀਐੱਸਐੱਫ਼ ਵੱਲੋਂ ਇਕ ਕਿੱਲੋ ਹੈਰੋਇਨ ਸਣੇ ਕਾਬੂ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਬੀਐੱਸਐੱਫ਼ ਦੀ 65 ਬਟਾਲੀਅਨ ਦੀ ਐੱਸਐੱਸ ਚੈੱਕ ਪੋਸਟ ਨੇੜਿਓ ਦੋ ਪੈਕਟ ਹੈਰੋਇਨ ਬਰਾਮਦ ਕੀਤੀ ਗਈ ਜਿਸ ਦਾ ਵਜਣ ਇਕ ਕਿੱਲੋ ਦੇ ਕਰੀਬ ਸੀ। ਜਾਣਕਾਰੀ ਮੁਤਾਬਕ ਫੜੇ ਗਏ ਵਿਅਕਤੀ ਮੰਡੀ ਅਰਨੀਵਾਲਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਦੋਸ਼ੀਆਂ ਦੀ ਪਛਾਣ ਸੁਨੀਲ ਰਾਏ ਪੁੱਤਰ ਅਮੀਰ ਸਿੰਘ ਵਾਸੀ ਮੰਡੀ ਅਰਨੀਵਾਲ ਤੇ ਮੰਗਲਦੀਪ ਸਿੰਘ ਪੁੱਤਰ ਹਰਮੇਸ਼ ਸਿੰਘ ਵਜੋਂ ਹੋਈ ਹੈ ਜਿਨ੍ਹਾਂ ਉਮਰ ਕਰੀਬ 21 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਬੀਐੱਸਐੱਫ਼ ਵੱਲੋਂ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਫ਼ਾਜ਼ਿਲਕਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਮਾਮਲੇ ਦੀ ਤਫ਼ਤੀਸ਼ ਜਾਰੀ ਹੈ।

Related Articles

Leave a Reply

Your email address will not be published. Required fields are marked *

Back to top button