
ਮਜੀਠਾ, 20 ਅਗਸਤ : ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਵਲੋ ਇੱਕ ਪਾਸੇ ਸੰਵਿਧਾਨ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਅਤੇ ਸ਼ਹੀਦ ਭਗਤ ਦੀਆਂ ਤਸਵੀਰਾਂ ਆਪਣੇ ਦਫਤਰਾਂ ਅਤੇ ਸਾਰੇ ਸਰਕਾਰੀ ਦਫਤਰਾਂ ਵਿਚ ਲਗਾਈਆਂ ਹੋਈਆਂ ਹਨ, ਪਰ ਆਪ ਡਾ: ਭੀਮ ਰਾਓ ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਦੇ ਦਰਸਾਏ ਮਾਰਗ ਨੂੰ ਭੁੱਲ ਬੈਠੇ ਹਨ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਹਲਕਾ ਵਿਧਾਇਕ ਗਨੀਵ ਕੋਰ ਮਜੀਠੀਆ ਨੇ ਮਜੀਠਾ ਵਿਖੇ ਅਕਾਲੀ ਵਰਕਰਾਂ ਨਾਲ ਵਿਸ਼ੇਸ਼ ਮਿਲਣੀ ਉਪਰੰਤ ਗਲਬਾਤ ਕਰਦਿਆਂ ਕੀਤਾ। ਵਿਧਾਇਕ ਗਨੀਵ ਕੋਰ ਮਜੀਠੀਆ ਨੇ ਕਿਹਾ ਕਿ ਬੀਤੇ ਦਿਨ ਮਜੀਠਾ ਵਿਖੇ ਨਗਰ ਕੋਸਲ ਮਜੀਠਾ ਦੇ ਦਫਤਰ ਜਿਹੜਾ ਕਿ ਕਰੀਬ ਇੱਕ ਸਾਲ ਪਹਿਲਾਂ ਤੋ ਬਣਿਆ ਹੈ ਦਾ ਉਦਘਾਟਨ ਕਰਕੇ ਇੱਕ ਪਾਸੇ ਲੋਕਾਂ ਨੂੰ ਮੂਰਖ ਬਣਾਇਆ ਹੈ। ਦੂਸਰਾ ਸੰਵਿਧਾਨ ਅਤੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਹਨ ਕਿਉਂਕਿ ਕਿਸੇ ਵੀ ਹਲਕੇ ਵਿਚ ਸਰਕਾਰੀ ਸਮਾਗਮ ਕਰਨਾ ਹੁੰਦਾ ਹੈ ਤਾਂ ਉਸ ਹਲਕੇ ਦੇ ਲੋਕਾਂ ਵਲੋ ਚੁਣੇ ਗਏ ਨੁਮਾਇੰਦਿਆਂ ਨੂੰ ਜ਼ਰੂਰ ਉਸ ਸਮਾਗਮ ਦਾ ਹਿੱਸਾ ਬਣਾਇਆ ਜਾਦਾ ਹੈ ਪਰ ਬੀਤੇ ਦਿਨ ਨਗਰ ਕੌਸਲ ਦਫਤਰ ਵਿਖੇ ਕਰਾਏ ਸਮਾਗਮ ਵਿਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਵਲੋ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਲਗਾਏ ਗਏ ਸਿਲ ਪੱਥਰ ਤੇ ਨਾਂ ਤਾਂ ਹਲਕਾ ਵਿਧਾਇਕ ਦਾ ਨਾਮ ਲਿਖਿਆ ਗਿਆ ਅਤੇ ਨਾਂ ਹੀ ਹਲਕਾ ਹਲਕਾ ਵਿਧਾਇਕ ਨੂੰ ਕੋਈ ਸੱਦਾ ਪੱਤਰ ਦਿੱਤਾ ਗਿਆ। ਇਥੋ ਤੱਕ ਕਿ ਨਗਰ ਕੋਸਲ ਦੇ ਪ੍ਰਧਾਨ ਅਤੇ ਕੋਸਲਰਾਂ ਨੂੰ ਵੀ ਨਜ਼ਰ ਅੰਦਾਜ ਕੀਤਾ ਗਿਆ। ਜਿਹੜਾ ਕਿ ਭਾਰਤੀ ਸੰਵਿਧਾਨ ਦੇ ਸਰਾਸਰ ਉਲਟ ਹੈ। ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਸਰਕਾਰੀ ਦਫਤਰ ਦੇ ਸਿਲ ਪੱਥਰ ‘ਤੇ ਅਣਅਧਿਕਾਰਤ ਵਿਅਕਤੀਆਂ ਦੇ ਨਾਮ ਲਿਖਣੇ ਵੀ ਸੰਵਿਧਾਨ ਦੀ ਉਲੰਘਨਾ ਹੇ। ਮਜੀਠੀਆ ਨੇ ਅਖੀਰ ਵਿਚ ਕਿਹਾ ਕਿ ਬੀਤੇ ਦਿਨ ਦੇ ਸਮਾਗਮ ਨੂੰ ਕਸਬਾ ਮਜੀਠਾ ਦੇ ਲੋਕਾਂ ਨੇ ਸਮਾਗਮ ਵਿਚ ਸ਼ਾਮਲ ਨਾ ਹੋ ਕੇ ਪੂਰੀ ਤਰ੍ਹਾਂ ਨਾਕਾਰ ਦਿੱਤਾ ਹੇ। ਜਿਹੜਾ ਕਿ ਆਮ ਆਦਮੀ ਪਾਰਟੀ ਲਈ ਵੱਡੀ ਨਮੋਸ਼ੀ ਦਾ ਕਾਰਣ ਬਣੀ ਹੇ। ਇਸ ਮੋਕੇ ਗਨ.ਵ ਕੌਰ ਮਜੀਠੀਆ ਦੇ ਨਾਲ ਮਜੀਠੀਆ ਦੇ ਸਿਆਸੀ ਸਕੱਤਰ ਐਡਵੋਕੇਟ ਰਾਕੇਸ਼ ਪ੍ਰਾਸ਼ਰ, ਗਗਨਦੀਪ ਸਿੰਘ ਭਕਨਾ, ਸਾਬਕਾ ਪ੍ਰਧਾਨ ਨਗਰ ਕੌਂਸਲ ਮਜੀਠਾ ਤੇ ਮੌਜੂਦਾ ਕੌਸਲਰ ਤਰੁਣ ਕੁਮਾਰ ਅਬਰੋਲ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਦੁਰਗਾ ਦਾਸ, ਸੀਨੀਅਰ ਮੀਤ ਪ੍ਰਧਾਨ ਪ੍ਰਿੰਸ ਨਈਅਰ, ਅਜੈ ਕੁਮਾਰ ਚੋਪੜਾ, ਬਿੱਲਾ ਸ਼ਾਹ ਆੜ੍ਹਤੀਆ, ਨਰੇਸ਼ ਕੁਮਾਰ ਆਦਿ ਅਕਾਲੀ ਵਰਕਰ ਹਾਜ਼ਰ ਸਨ।



