
ਅੰਮ੍ਰਿਤਸਰ, 20 ਅਗਸਤ : ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਅੰਮ੍ਰਿਤਸਰ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਹ ਇਲਾਕਿਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਅਤੇ ਬਿਹਤਰ ਸੜਕ ਸੰਪਰਕ ਨਾਲ ਅਪਗ੍ਰੇਡ ਕਰਨ ਸੰਬੰਧੀ ਮੁਲਾਕਾਤ ਹੋਈ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਬਾਰੇ ਲੰਬੇ ਸਮੇਂ ਤੋਂ ਲਟਕਦੀਆਂ ਚਿੰਤਾਵਾਂ ਉਠਾਈਆਂ। ਭੀੜ ਨੂੰ ਘਟਾਉਣ ਲਈ ਪਾਰਕਿੰਗ ਅਤੇ ਸੜਕ ਚੌੜੀ ਕਰਨ, ਸੁਚਾਰੂ ਸੈਲਾਨੀਆਂ ਦੀ ਆਵਾਜਾਈ ਲਈ ਰੋਪਵੇਅ ਅਤੇ ਮਿੰਨੀ ਕੈਪਸੂਲ, ਸਫਾਈ ਲਈ ਆਧੁਨਿਕ ਸੀਵਰੇਜ ਅਤੇ ਮੀਂਹ ਦੇ ਪਾਣੀ ਦੀ ਪ੍ਰਣਾਲੀ, ਵਿਰਾਸਤ ਨੂੰ ਸੁਰੱਖਿਅਤ ਰੱਖਦੇ ਹੋਏ ਵਿਸ਼ਵ ਪੱਧਰੀ ਆਰਕੀਟੈਕਟਾਂ ਨਾਲ ਸ਼ਹਿਰੀ ਯੋਜਨਾਬੰਦੀ, ਇਤਿਹਾਸ ਦੀ ਰੱਖਿਆ ਲਈ ਪੁਰਾਤੱਤਵ ਵਿਭਾਗ ਦੀ ਸ਼ਮੂਲੀਅਤ ਆਦ ਮਸਲਿਆਂ ਤੇ ਵਿਸਤਾਰ ਸਮੇਤ ਚਰਚਾ ਕੀਤੀ ਅਤੇ ਸਬੰਧੀ ਲਿਖਤੀ ਰੂਪ ਵਿੱਚ ਵੀ ਦਿੱਤਾ ਗਿਆ | ਔਜਲਾ ਨੇ ਕਿਹਾ ਕਿ ਨਿਤਿਨ ਗਡਕਰੀ ਦਾ ਸਕਾਰਾਤਮਕ ਹੁੰਗਾਰੇ ਅਤੇ ਮਾਰਗਦਰਸ਼ਨ ਲਈ ਧੰਨਵਾਦ ਕਰਦਾ ਹਾਂ। ਗਡਕਰੀ ਦੀ ਅਗਵਾਈ ਨਾਲ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਅੰਮ੍ਰਿਤਸਰ ਇੱਕ ਸ਼ਾਨਦਾਰ ਪਰਿਵਰਤਨ ਦਾ ਹਿੱਸਾ ਬਣੇਗਾ।



