Punjab

ਸ੍ਰੀ ਕੀਰਤਪੁਰ ਸਾਹਿਬ ਮਨਾਲੀ ਮੁੱਖ ਮਾਰਗ ਢਿਗਾਂ ਡਿੱਗਣ ਕਾਰਨ ਕਈ ਜਗ੍ਹਾ ਤੋਂ ਬੰਦ

ਹਜ਼ਾਰਾਂ ਦੀ ਗਿਣਤੀ 'ਚ ਵਾਹਨ ਸੜਕ ਤੇ ਖੜੇ

ਸ੍ਰੀ ਕੀਰਤਪੁਰ ਸਾਹਿਬ, 19 ਅਗਸਤ : ਹਿਮਾਚਲ ਪ੍ਰਦੇਸ ਵਿੱਚ ਪੈ ਰਹੀ ਭਾਰੀ ਬਾਰਿਸ਼ ਕਾਰਨ ਸ੍ਰੀ ਕੀਰਤਪੁਰ ਸਾਹਿਬ ਮਨਾਲੀ ਮੁੱਖ ਮਾਰਗ ਢਿਗਾਂ ਡਿੱਗਣ ਕਾਰਨ ਕਈ ਜਗ੍ਹਾਂ ਤੋਂ ਬੰਦ ਹੋ ਗਿਆ, ਜਿਸ ਕਾਰਨ ਸੜਕ ਤੇ ਦੋਵੇਂ ਪਾਸੇ ਜਾਮ ਲੱਗਾ ਹੋਇਆ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਵਾਹਨ ਸੜਕ ਤੇ ਖੜੇ ਹਨ। ਪ੍ਰਸ਼ਾਸ਼ਨ ਵਲੋਂ ਰਾਹਤ ਕਾਰਜ ਜਾਰੀ ਹਨ। ਜਾਣਕਾਰੀ ਮੁਤਾਬਿਕ ਸਵਾਰਘਾਟ ਦੇ ਸਮਲੇਟੂ ਨਜ਼ਦੀਕ ਪਹਾੜੀ ਦਾ ਇੱਕ ਵੱਡਾ ਹਿੱਸਾ ਸੜਕ ਤੇ ਆ ਡਿੱਗਾ, ਜਿਸ ਕਾਰਨ ਸੜਕ ਤੇ ਜਾ ਰਿਹਾ ਇੱਕ ਟਰੱਕ ਵਾਲ ਵਾਲ ਬਚਿਆ ਹੈ। ਇਹ ਸਾਰਾ ਮਲਬਾ ਇਕ ਦਮ ਸੜਕ ਤੇ ਆ ਡਿੱਗਾ ਜਿਸ ਨਾਲ ਟਰੱਕ ਦਾ ਕਾਫੀ ਨੁਕਸਾਨ ਹੋ ਗਿਆ , ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਸ ਤੋਂ ਅੱਗੇ ਮੰਡੀ ਦੇ ਨਜ਼ਦੀਕ ਸੜਕ ਤੇ ਵੱਡੇ ਵੱਡੇ ਪੱਥਰ ਆ ਡਿਗੇ ਜਿਸ ਨਾਲ ਸੜਕ ਦੇ ਦੋਵੇ ਪਾਸੇ ਵੱਡਾ ਜਾਮ ਲੱਗ ਗਿਆ। ਫੋਰਨ ਤੌਰ ਤੇ ਪ੍ਰਸ਼ਾਸਨ ਵੱਲੋਂ ਜੇਸੀਬੀ ਮਸ਼ੀਨਾਂ ਲਗਾ ਦਿੱਤੀਆਂ ਗਈਆਂ ਹਨ ਰਾਹਤ ਕਾਰਜ ਜਾਰੀ ਹਨ। ਪ੍ਰਸ਼ਾਸਨ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਰਾਤ ਤੱਕ ਸੜਕ ਤੇ ਆਵਾਜਾਈ ਚਾਲੂ ਕਰ ਦਿੱਤੀ ਜਾਵੇਗੀ। ਸ਼੍ਰੀ ਕੀਰਤਪੁਰ ਸਾਹਿਬ ਤੋਂ ਮੰਡੀ ਤੱਕ ਤਿੰਨ ਚਾਰ ਜਗ੍ਹਾ ਤੇ ਰਸਤਾ ਬੰਦ ਪਿਆ ਹੈ।

Related Articles

Leave a Reply

Your email address will not be published. Required fields are marked *

Back to top button