International

ਪਾਕਿਸਤਾਨ ’ਚ ਪਿਕਨਿਕ ਮਨਾ ਕੇ ਮੁੜ ਰਹੇ ਲੋਕਾਂ ’ਤੇ ਗੋਲੀਬਾਰੀ, ਸੱਤ ਦੀ ਮੌਤ

ਪੇਸ਼ਾਵਰ, 18 ਅਗਸਤ : ਪਾਕਿਸਤਾਨ ਦੇ ਖੈਬਰ ਪਖ਼ਤੂਨਖ਼ਵਾ ਸੂਬੇ ’ਚ ਪਿਕਨਿਕ ਤੋਂ ਵਾਪਸ ਆ ਰਹੇ ਦੋਸਤਾਂ ਦੇ ਇਕ ਸਮੂਹ ’ਤੇ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਕੀਤੇ ਗਏ ਜਾਨਲੇਵਾ ਹਮਲੇ ’ਚ ਸੱਤ ਲੋਕਾਂ ਦੀ ਮੌਤ ਹੋ ਗਈ ਤੇ ਇਕ ਹੋਰ ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਇਹ ਹਮਲਾ ਸ਼ਨਿੱਚਰਵਾਰ ਦੀ ਰਾਤ ਪੇਸ਼ਾਵਰ ਤੋਂ 65 ਕਿਲੋਮੀਟਰ ਦੱਖਣ-ਪੱਛਮ ’ਚ ਕੋਹਾਟ ਜ਼ਿਲ੍ਹੇ ਦੇ ਉਪਨਗਰਿਕ ਇਲਾਕੇ ਰੇਗੀ ਸ਼ਿਨੋ ਖੇਲ ’ਚ ਕੀਤਾ ਗਿਆ। ਸਾਰੇ ਪੀੜਤ ਟਾਂਡਾ ਬੰਨ੍ਹ ਤੋਂ ਆਪਣੇ ਜੱਦੀ ਪਿੰਡ ਖਰਾ ਘਾਰੀ ਮੁਹੰਮਦ ਜਈ ਵਾਪਸ ਆ ਰਹੇ ਸਨ, ਜਦੋਂ ਹਮਲਾਵਰਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਬਚਾਅ ਟੀਮ ਨੇ ਮੌਤਾਂ ਤੇ ਜ਼ਖਮੀਆਂ ਨੂੰ ਕੋਹਾਟ ਜ਼ਿਲ੍ਹਾ ਹਸਪਤਾਲ ਪਹੁੰਚਾਇਆ। ਜ਼ਖਮੀ ਵਿਅਕਤੀ ਨੂੰ ਬਾਅਦ ’ਚ ਖਾਸ ਇਲਾਜ ਲਈ ਪੇਸ਼ਾਵਰ ਦੇ ਇਕ ਹਸਪਤਾਲ ’ਚ ਭੇਜ ਦਿੱਤਾ ਗਿਆ। ਹਮਲਾਵਰ ਘਟਨਾ ਸਥਾਨ ਤੋਂ ਫਰਾਰ ਹੋ ਗਏ ਹਨ ਅਤੇ ਉਨ੍ਹਾਂ ਦੀ ਭਾਲ ਲਈ ਇਕ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਹੱਤਿਆਵਾਂ ਦੇ ਪਿੱਛੇ ਦੇ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button