Punjab

ਖੇਤ ’ਚ ਕੰਮ ਕਰਦੇ ਸਮੇਂ ਮਜ਼ਦੂਰ ਦੀ ਹਾਰਟ ਅਟੈਕ ਨਾਲ ਮੌਤ

ਮਹਿਲ ਕਲਾਂ, 17 ਅਗਸਤ : ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਛੀਨੀਵਾਲ ਕਲਾਂ ’ਚ ਇਕ ਖੇਤ ਮਜ਼ਦੂਰ ਦੀ ਕੰਮ ਕਰਦੇ ਸਮੇਂ ਹਾਰਟ ਅਟੈਕ ਨਾਲ ਮੌਤ ਹੋ ਜਾਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਛੋਟੇ ਭਰਾ ਹਰਵਿੰਦਰ ਸਿੰਘ ਵਾਸੀ ਛੀਨੀਵਾਲ ਕਲਾਂ ਨੇ ਦੱਸਿਆ ਕਿ ਉਸਦਾ ਵੱਡਾ ਭਰਾ ਚਰਨ ਸਿੰਘ ਲੰਮੇ ਸਮੇਂ ਤੋਂ ਖੇਤ ਮਜ਼ਦੂਰੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ। ਅੱਜ ਸਵੇਰੇ ਰੋਟੀ ਖਾ ਕੇ ਉਹ ਪਿੰਡ ਤੋਂ ਕਾਲਸਾਂ ਜਾਣ ਵਾਲੇ ਕੱਚੇ ਰਸਤੇ ਨੇੜੇ ਕਿਸਾਨਾਂ ਦੇ ਖੇਤਾਂ ’ਚ ਨਵਾਂ ਖਾਲ ਬਣਾਉਣ ਲਈ ਗਿਆ ਸੀ। ਕੰਮ ਕਰਦੇ ਦੌਰਾਨ ਉਸ ਨੂੰ ਅਚਾਨਕ ਹਾਰਟ ਅਟੈਕ ਆਇਆ ਅਤੇ ਮੌਕੇ ’ਤੇ ਹੀ ਉਸਦੀ ਮੌਤ ਹੋ ਗਈਂ । ਮ੍ਰਿਤਕ ਆਪਣੇ ਪਿੱਛੇ ਪਤਨੀ, ਦੋ ਧੀਆਂ ਤੇ ਇਕ ਪੁੱਤਰ ਰੋਂਦਿਆਂ-ਬਿਲੱਖਦਿਆਂ ਛੱਡ ਗਿਆ ਹੈ। ਇਸ ਮੌਕੇ ਪੰਚ ਏਕਮ ਸਿੰਘ ਛੀਨੀਵਾਲ (ਬਹੁਜਨ ਸਮਾਜ ਪਾਰਟੀ), ਪਰਮਜੀਤ ਸਿੰਘ ਛੀਨੀਵਾਲ (ਮਜ਼ਦੂਰ ਜਥੇਬੰਦੀ) ਅਤੇ ਨਿਰਭੈ ਸਿੰਘ ਛੀਨੀਵਾਲ (ਮਨਰੇਗਾ ਮਜ਼ਦੂਰ ਆਗੂ) ਨੇ ਚਰਨ ਸਿੰਘ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਨੂੰ ਮੁੜ ਵਸੇਬੇ ਲਈ ਆਰਥਿਕ ਸਹਾਇਤਾ ਦਿੱਤੀ ਜਾਵੇ।

Related Articles

Leave a Reply

Your email address will not be published. Required fields are marked *

Back to top button