Punjab

ਅੱਧੀ ਦਰਜਨ ਹੈਲਪਰ ਤਰੱਕੀ ਦੇ ਕੇ ਬਣਾਈਆਂ ਆਂਗਨਵਾੜੀ ਵਰਕਰ

ਬਠਿੰਡਾ, 17 ਅਗਸਤ : ਸੰਗਤ ਮਾਰਕੀਟ ਕਮੇਟੀ ’ਚ ਇੱਕ ਸਮਾਗਮ ਦੌਰਾਨ ਅੱਧੀ ਦਰਜਨ ਹੈਲਪਰਾਂ ਤੋਂ ਆਂਗਨਵਾੜੀ ਵਰਕਰਾਂ ਬਣੀਆਂ ਔਰਤਾਂ ਨੂੰ ਆਮ ਆਦਮੀ ਪਾਰਟੀ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਜਸਵਿੰਦਰ ਛਿੰਦਾ ਤੇ ਮਾਰਕੀਟ ਕਮੇਟੀ ਸੰਗਤ ਦੇ ਚੇਅਰਮੈਨ ਲਖਵੀਰ ਸਿੰਘ ਮਾਨ ਵਾਸੀ ਜੈ ਸਿੰਘ ਵਾਲਾ ਵੱਲੋਂ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ ਹਲਕਾ ਇੰਚਾਰਜ ਜਸਵਿੰਦਰ ਛਿੰਦਾ ਤੇ ਚੇਅਰਮੈਨ ਲਖਵੀਰ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲੇ ਅਜਿਹੇ ਮੁੱਖ ਮੰਤਰੀ ਹਨ, ਜਿਨ੍ਹਾਂ ਨੇ ਹੁਣ ਤਕ ਹਜ਼ਾਰਾਂ ਨੌਜਵਾਨਾਂ ਨੂੰ ਬਿਨਾਂ ਰਿਸ਼ਵਤ ਲੈਂਦਿਆਂ ਨੌਕਰੀਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ’ਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਲੜਕੀਆਂ ਅੱਗ ਬੁਝਾਊ ਅਮਲੇ ’ਚ ਭਰਤੀ ਕੀਤੀਆਂ ਜਾਣਗੀਆਂ, ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਵੋਟਾਂ ਦੇ ਅਖੀਰਲੇ ਸਾਲ ਵੋਟਾਂ ਲੈਣ ਲਈ ਵਿਕਾਸ ਕਾਰਜ ਕਰਦੀਆਂ ਸਨ ਪਰ ‘ਆਪ’ ਸਰਕਾਰ ਵੱਲੋਂ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਨਾਲ ਦੀ ਨਾਲ ਹੀ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਮੁੱਖ ਮੰਤਰੀ ਵੱਲੋਂ ਕਰੋੜਾਂ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਨੌਜਵਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਪਿੰਡ–ਪਿੰਡ ਖ਼ੇਡ ਸਟੇਡੀਅਮ ਬਣਾਏ ਜਾ ਰਹੇ ਹਨ, ਜਿਸ ਨਾਲ ਨੌਜਵਾਨ ਜਿੱਥੇ ਖ਼ੇਡਾਂ ’ਚ ਲੱਗ ਕੇ ਸੂਬੇ ਦਾ ਨਾਂ ਰੌਸ਼ਨ ਕਰਨਗੇ ਉੱਥੇ ਉਹ ਨਸ਼ਿਆਂ ਦੀ ਭੈੜੀ ਅਲਾਮਤ ਤੋਂ ਵੀ ਬਚਨਣਗੇ। ਔਰਤਾਂ ਤਰੱਕੀ ਦੇ ਨਿਯੁਕਤੀ ਪੱਤਰ ਮਿਲਣ ਕਾਰਨ ਫੁੱਲੀਆਂ ਨ੍ਹੀ ਸਮਾਂ ਰਹੀਆਂ ਸਨ। ਇਸ ਮੌਕੇ ਉਨ੍ਹਾਂ ਨਾਲ ਬਲਾਕ ਪ੍ਰਧਾਨ ਕਰਤਾਰ ਘੁੱਦਾ, ਤਰਸੇਮ ਕੋਟਗੁਰੂ, ਰੇਸਮ ਸੰਗਤ, ਸੀਰਾ ਫੁੱਲੋਂ ਮਿੱਠੀ ਤੇ ਤਰਸੇਮ ਪਥਰਾਲਾ ਤੋਂ ਇਲਾਵਾ ਵੱਡੀ ਗਿਣਤੀ ’ਚ ‘ਆਪ’ ਵਰਕਰ ਆਦਿ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button