Punjab

ਆਏ ਦਿਨ ਹੋ ਰਹੀਆਂ ਚੋਰੀਆਂ ਤੋਂ ਤੰਗ ਹੋਏ ਕਾਰੋਬਾਰੀ

ਅਣਮਿਥੇ ਸਮੇਂ ਲਈ ਦੁਕਾਨਾਂ ਬੰਦ ਕਰਨ ਦਾ ਐਲਾਨਚ, ਕੱਲ੍ਹ ਕੀਤਾ ਜਾਵੇਗਾ ਚੱਕਾ ਜਾਮ

ਸਾਦਿਕ, 15 ਅਗਸਤ : ਸਾਦਿਕ ਵਿਖੇ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਕਰੀਬ ਇੱਕ ਮਹੀਨੇ ਵਿੱਚ ਤਿੰਨ ਵੱਡੀਆਂ ਚੋਰੀਆਂ ਹੋਈਆਂ ਹਨ ਪਰ ਹਾਲੇ ਤੱਕ ਕਿਸੇ ਵੀ ਚੋਰੀ ਦਾ ਕੋਈ ਸੁਰਾਗ ਨਹੀਂ ਲੱਗਾ। ਇਸ ਕਾਰਨ ਸਾਦਿਕ ਦੇ ਦੁਕਾਨਦਾਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਬੀਤੀ ਰਾਤ ਫਿਰ ਬਾਲਾ ਜੀ ਮੋਬਾਈਲ ਦੀ ਦੁਕਾਨ ਤੇ ਚੋਰ ਛੱਤ ਪਾੜ ਕੇ ਅੰਦਰ ਦਾਖਲ ਹੋਏ ਤੇ ਕਰੀਬ ਇੱਕ ਲੱਖ ਰੁਪਏ ਦੇ ਨਵੇਂ ਪੁਰਾਣੇ ਮੁਬਾਇਲ ਚੋਰੀ ਕਰਕੇ ਲੈ ਗਏ। ਅੱਜ ਸਵੇਰੇ ਜਦੋਂ ਦੁਕਾਨਦਾਰਾਂ ਨੂੰ ਚੋਰੀ ਦਾ ਪਤਾ ਲੱਗਾ ਤਾਂ ਲੋਕ ਗੁੱਸੇ ਵਿੱਚ ਆ ਗਏ, ਜਿਸ ਨੂੰ ਦੇਖਦਿਆਂ ਵਪਾਰ ਮੰਡਲ ਸਾਦਿਕ ਨੇ ਤੁਰੰਤ ਹੰਗਾਮੀ ਮੀਟਿੰਗ ਕੀਤੀ। ਗੱਲਬਾਤ ਕਰਦਿਆਂ ਵਪਾਰ ਮੰਡਲ ਸਾਦਿਕ ਦੇ ਪ੍ਰਧਾਨ ਸੁਰਿੰਦਰ ਸੇਠੀ ਨੇ ਕਿਹਾ ਕਿ ਪਹਿਲਾਂ ਹੀ ਆਰਥਿਕ ਤੰਗੀ ਨਾਲ ਜੂਝ ਰਹੇ ਦੁਕਾਨਦਾਰਾਂ ਤੇ ਨਿਤ ਦਿਨ ਹੋ ਰਹੀਆਂ ਚੋਰੀਆਂ ਦੀ ਮਾਰ ਪੈ ਰਹੀ ਹੈ ਪਰ ਪੁਲਿਸ ਗੋਗਲੂਆਂ ਤੋਂ ਮਿੱਟੀ ਝਾੜ ਰਹੀ ਹੈ। ਸਮੂਹ ਦੁਕਾਨਦਾਰਾਂ ਨੇ ਫੈਸਲਾ ਕੀਤਾ ਕਿ ਜਦ ਤੱਕ ਚੋਰੀਆਂ ਦਾ ਮਸਲਾ ਹੱਲ ਨਹੀਂ ਕੀਤਾ ਜਾਂਦਾ, 16 ਅਗਸਤ ਦਿਨ ਸ਼ਨੀਵਾਰ ਤੋਂ ਸਾਦਿਕ ਦੀਆਂ ਦੁਕਾਨਾਂ ਅਣਮਿਥੇ ਸਮੇਂ ਲਈ ਬੰਦ ਰਹਿਣਗੀਆਂ ਤੇ ਸਵੇਰੇ 10 ਵਜੇ ਚੱਕਾ ਜਾਮ ਕਰਕੇ ਰੋਸ ਪ੍ਰਗਟ ਕੀਤਾ ਜਾਵੇਗਾ।ਇਸ ਮੌਕੇ ਅਪਾਰ ਸੰਧੂ, ਡਾ. ਹਰਨੇਕ ਸਿੰਘ ਭੁੱਲਰ, ਅਨੂਪ ਗੱਖੜ, ਜਗੇਦਵ ਸਿੰਘ ਢਿੱਲੋਂ, ਰਾਜੂ ਗੱਖੜ, ਸੁਰਿੰਦਰ ਛਿੰਦਾ, ਵਿਨੀਤ ਸੇਠੀ ਪ੍ਰਧਾਨ ਕਰਿਆਨਾਂ ਯੂਨੀਅਨ, ਅਮਨਦੀਪ ਸਿੰਘ, ਫਲਵਿੰਦਰ ਮੱਕੜ ਸਮੇਤ ਅਨੇਕਾਂ ਦੁਕਾਨਦਾਰਾਂ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button