Punjab

ਜਗਜੀਤ ਸਿੰਘ ਡੱਲੇਵਾਲ 22 ਅਗਸਤ ਨੂੰ ਫ਼ਿਰੋਜ਼ਪੁਰ ’ਚ

ਬਾਲ ਕਿਸ਼ਨ

ਫ਼ਿਰੋਜ਼ਪੁਰ, 15 ਅਗਸਤ : ਜ਼ਿਲ੍ਹਾ ਮੀਤ ਪ੍ਰਧਾਨ ਫਿਰੋਜ਼ਪੁਰ ਪੱਛਮੀ ਸੁਖਬੀਰ ਸਿੰਘ ਖੋਸਾ ਨੇ ਦੱਸਿਆ ਕਿ ਸਰਦਾਰ ਸੂਬਾ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਬੀ ਕੇ ਯੂ ਏਕਤਾ ਸਿੱਧੂਪੁਰ ਨਾਲ ਅੱਜ ਫੋਨ ਤੇ ਗੱਲ ਬਾਤ ਹੋਈ ਕਿ ਉਹ 22 ਅਗਸਤ ਦਿਨ ਸ਼ੁੱਕਰਵਾਰ ਨੂੰ ਜ਼ਿਲ੍ਹਾ ਫਿਰੋਜ਼ਪੁਰ ਗੁਰੂ ਦੁਆਰਾ ਜ਼ਾਮਨੀ ਸਾਹਿਬ ਬਜਿਦਪੁਰ ਸਾਹਿਬ ਵਿਖੇ ਪਹੁੰਚ ਰਹੇ ਹਨ ਅਤੇ ਸਮੂਹ ਆਗੂਆਂ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਸਿੱਧੂਪੁਰ ਜੱਥੇਬੰਦੀ ਨਾਲ ਜੁੜਿਆ ਹਰ ਇੱਕ ਵਰਕਰ ਇਸ ਮੀਟਿੰਗ ਵਿੱਚ ਜਰੂਰ ਪਹੁੰਚੇ ਅਤੇ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੇ ਕੀਮਤੀ  ਵਚਾਰ ਸੁਣੇ ਅਤੇ ਆਉਣ ਵਾਲੇ ਦਿਨਾਂ ਵਿੱਚ ਸਿੱਧੂਪੁਰ ਯੂਨੀਅਨ ਵੱਲੋਂ ਉਲੀਕੇ ਪ੍ਰੋਗਰਾਮਾਂ ਬਾਰੇ ਵੀ ਦੱਸਣਗੇ। ਇਸ ਵਖਤ ਸਾਹਬ ਸਿੰਘ ਬਲਾਕ ਪ੍ਰਧਾਨ ਮਮਦੋਟ, ਨਿਰਮਲ ਸਿੰਘ ਪ੍ਰੈਸ ਸਕੱਤਰ ਜ਼ਿਲ੍ਹਾ ਫਿਰੋਜ਼ਪੁਰ, ਜੱਜ ਸਿੰਘ ਹਾਮਦ ਸਲਾਹਕਾਰ ਬਲਾਕ ਮਮਦੋਟ, ਮੇਹਰਬਾਨ ਸਿੰਘ ਸੀਨੀਅਰ ਆਗੂ, ਕਾਰਜ਼ ਜਰਨਲ ਸਕੱਤਰ ਬਲਾਕ ਮਮਦੋਟ, ਜਸਮੇਲ ਸਿੰਘ ਬਲਾਕ ਪ੍ਰਧਾਨ ਗੁਰੂ ਹਰਸਹਾਏ, ਜਸਕਰਨ ਸਿੰਘ ਯੂਥ ਆਗੂ ਗੁਰੂ ਹਰਸਹਾਏ,ਜਸਬੀਰ ਸਿੰਘ ਜੱਸਾ ਮਾਛੀਵਾੜਾ ਬਲਾਕ ਪ੍ਰਧਾਨ ਸ਼ਹਿਰੀ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button