Punjab

ਇਸਤਰੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਚੁੱਕੀਆਂ ਬੀਬੀਆਂ ਨੂੰ ਪੁਨਰ ਸੁਰਜੀਤ ਹੋਏ ਸ਼੍ਰੋਮਣੀ ਅਕਾਲੀ ਦਲ ‘ਚ ਲਿਆਉਣ ਲਈ ਬੀਬੀ ਜਗੀਰ ਦੀ ਲਾਈ ਡਿਊਟੀ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 14 ਅਗਸਤ : ਸ਼੍ਰੋਮਣੀ ਅਕਾਲੀ ਦਲ ਦੀ ਪਲੇਠੀ ਮੀਟਿੰਗ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੌਕੇ ਪਾਰਟੀ ਦੇ ਸਾਰੇ ਹੀ ਸੀਨੀਅਰ ਆਗੂ ਹਾਜ਼ਰ ਸਨ। ਮੀਟਿੰਗ ਵਿੱਚ ਪਾਰਟੀ ਦੇ ਸੰਗਠਨ ਵਿੱਚ ਗਲਤ ਫੈਸਲਿਆਂ ਨਾਲ ਆਈਆਂ ਤਰੁੱਟੀਆਂ ਤੇ ਵਿਚਾਰ ਹੋਈ। ਇਸ ਮੌਕੇ ਸਾਰੀ ਹੀ ਲੀਡਰਸ਼ਿਪ ਨੇ ਪਾਰਟੀ ਢਾਂਚੇ ਵਿੱਚ ਇਸਤਰੀ ਵਿੰਗ ਨੂੰ ਮਜ਼ਬੂਤ ਕਰਨ ਉਪਰ ਜੋਰ ਦਿੱਤਾ ਗਿਆ। ਬੀਬੀ ਹਰਗੋਬਿੰਦ ਕੌਰ ਨੂੰ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਲਗਾਉਣ ਸਮੇਂ ਪਾਰਟੀ ਵਿੱਚ ਲੰਮਾ ਸਮਾਂ ਆਪਣੀ ਸੇਵਾ ਦੇਣ ਵਾਲੀਆਂ ਬੀਬੀਆਂ ਵੱਲੋਂ ਵੱਡੀ ਪੱਧਰ ਤੇ ਅਸਤੀਫ਼ੇ ਦਿੱਤੇ ਗਏ ਸੀ,ਜਿਸ ਕਰਕੇ ਇਸਤਰੀ ਅਕਾਲੀ ਦਲ ਦੀ ਸ਼ਕਤੀ ਬਿਖਰ ਗਈ ਸੀ।

Related Articles

Leave a Reply

Your email address will not be published. Required fields are marked *

Back to top button