Punjab

ਸੜਕ ਹਾਦਸੇ ’ਚ ਸੱਸ-ਜਵਾਈ ਦੀ ਦਰਦਨਾਕ ਮੌਤ

ਗੁਰਾਇਆ, 14 ਅਗਸਤ : ਬੁੱਧਵਾਰ ਨੂੰ ਇੱਥੇ ਹਾਈਵੇ ’ਤੇ ਵਾਪਰੇ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਜਵਾਈ ਤੇ ਸੱਸ ਦੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਸਰਬਜੀਤ ਸਿੰਘ ਤੇ ਸੱਸ ਦੀ ਪਛਾਣ ਸੰਤੋਸ਼ ਕੁਮਾਰੀ ਵਾਸੀ ਗੁਰੂ ਨਾਨਕ ਐਸਟੇਟ ਬਸਤੀ ਜੋਧੇਵਾਲ ਲੁਧਿਆਣਾ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਸੜਕ ਸੁਰੱਖਿਆ ਫੋਰਸ ਦੇ ਏਐੱਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਦੋ ਮੋਟਰਸਾਈਕਲ ਸਵਾਰ ਬਜ਼ੁਰਗ ਔਰਤ ਤੇ ਨੌਜਵਾਨ ਜੋ ਕਿ ਸਾਈਡ ’ਤੇ ਖੜ੍ਹੇ ਕੈਂਟਰ ਦੇ ਪਿੱਛੇ ਟਕਰਾਅ ਗਏ। ਇਸ ਕਾਰਨ ਦੋਵੇਂ ਗੰਭੀਰ ਜ਼ਖਮੀ ਹੋ ਗਏ, ਜਿਨਾਂ ਨੂੰ ਸਰਕਾਰੀ ਗੱਡੀ ਰਾਹੀਂ ਸਿਵਲ ਹਸਪਤਾਲ ਦਾਖਲ ਕਰਵਾਇਆ ਜਿੱਥੇ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਐੱਸਐੱਸਐੱਫ ਮੁਤਾਬਕ ਸਰਬਜੀਤ ਸਿੰਘ ਤੇ ਉਸ ਦੀ ਸੱਸ ਸੰਤੋਸ਼ ਕੁਮਾਰੀ ਲੁਧਿਆਣੇ ਤੋਂ ਹੁਸ਼ਿਆਰਪੁਰ ਸਾਈਡ ਨੂੰ ਮੋਟਰਸਾਈਕਲ ’ਤੇ ਜਾ ਰਹੇ ਸੀ। ਗੁਰਾਇਆ ਨਜ਼ਦੀਕ ਸਾਈਡ ’ਤੇ ਖੜ੍ਹੇ ਕੰਟੇਨਰ ’ਚ ਜਾ ਵੱਜੇ। ਸਰਬਜੀਤ ਸਿੰਘ ਦੇ ਮੋਬਾਈਲ ’ਤੇ ਕਾਲ ਆਉਣ ’ਤੇ ਉਸਦੇ ਭਰਾ ਨੂੰ ਹਾਦਸੇ ਸਬੰਧੀ ਸੂਚਿਤ ਕੀਤਾ ਗਿਆ। ਮ੍ਰਿਤਕ ਦੇ ਭਤੀਜੇ ਵਿੱਕੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਮੌਕੇ ’ਤੇ ਆ ਕੇ ਵੇਖਿਆ ਤਾਂ ਦੋਨਾਂ ਦੀ ਮੌਤ ਹੋ ਚੁੱਕੀ ਸੀ। ਥਾਣਾ ਗੁਰਾਇਆ ਦੇ ਡਿਊਟੀ ਅਫਸਰ ਨੇ ਕੈਂਟਰ ਤੇ ਮੋਟਰਸਾਈਕਲ ਨੂੰ ਕਬਜ਼ੇ ’ਚ ਲੈ ਲਿਆ। ਲਾਸ਼ਾਂ ਦਾ ਕੱਲ੍ਹ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕੀਤੀਆਂ ਜਾਣਗੀਆਂ।

Related Articles

Leave a Reply

Your email address will not be published. Required fields are marked *

Back to top button