Punjab

ਧਾਰਮਿਕ ਸਮਾਗਮ ਦੌਰਾਨ ਮਾਮੂਲੀ ਵਿਵਾਦ ਨੇ ਧਾਰਿਆ ਖੂਨੀ ਰੂਪ

ਚੱਲੀਆਂ ਗੋਲੀਆਂ ,ਇੱਕ ਨੌਜਵਾਨ ਦੀ ਮੌਕੇ 'ਤੇ ਮੌਤ

ਜਲੰਧਰ, 13 ਅਗਸਤ : ਬੀਤੀ ਦੇਰ ਰਾਤ ਥਾਣਾ ਡਵੀਜ਼ਨ ਇੱਕ ਅਧੀਨ ਆਉਂਦੇ ਖੇਤਰ ਗੁਰੂ ਨਾਨਕ ਨਗਰ ਵਿੱਚ ਧਾਰਮਿਕ ਸਮਾਗਮ ਵਿੱਚ ਮਾਮੂਲੀ ਵਿਵਾਦ ਖੂਨੀ ਰੂਪ ਧਾਰਨ ਕਰ ਗਿਆ। ਦੱਸਿਆ ਜਾ ਰਿਹਾ ਹੈ ਕਿ ਗੁਰੂ ਨਾਨਕ ਨਗਰ ਵਿੱਚ ਇੱਕ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਜਾਹਰ ਗੁਜਾ ਪੀਰ ਦਾ ਮੇਲਾ ਕਰਵਾਇਆ ਜਾ ਰਿਹਾ ਸੀ ਤਾਂ ਇਸੇ ਦੌਰਾਨ ਉੱਥੇ ਬੈਠੇ ਕੁਝ ਨੌਜਵਾਨਾਂ ਵਿੱਚ ਮਾਮੂਲੀ ਵਿਵਾਦ ਹੋਇਆ। ਇਸ ਸਬੰਧੀ ਮੇਲਾ ਕਰਵਾਉਣ ਵਾਲੀ ਔਰਤ ਨੇ ਦੱਸਿਆ ਕਿ ਵਿਵਾਦ ਦੌਰਾਨ ਦੋਵਾਂ ਧਿਰਾਂ ਨੂੰ ਉਨ੍ਹਾਂ ਵੱਲੋਂ ਸਮਝਾ ਕੇ ਵਾਪਸ ਭੇਜ ਦਿੱਤਾ ਗਿਆ ਤੇ ਜਦ ਮੇਲਾ ਸਮਾਪਤ ਹੋਣ ਉਪਰੰਤ ਚਾਹ ਦਾ ਲੰਗਰ ਚੱਲ ਰਿਹਾ ਸੀ ਤਾਂ ਇਸੇ ਦੌਰਾਨ ਉਹ ਤਾਂ ਆਪਣੇ ਘਰ ਆ ਗਏ ਸੀ ਪਰ ਉੱਥੇ ਮੌਜੂਦ ਗੋਪੀ ਸਹੋਤਾ ਅਤੇ ਰਾਹੁਲ ਨੂੰ ਕੁਝ ਹਥਿਆਰਬੰਦ ਵਿਅਕਤੀਆਂ ਵੱਲੋਂ ਘੇਰ ਲਿਆ ਤੇ ਰਾਹੁਲ ਉਨ੍ਹਾਂ ਦੀ ਚੁੰਗਲ ਵਿੱਚੋਂ ਛੁੱਟ ਕੇ ਉਨ੍ਹਾਂ ਦੇ ਘਰ ਆ ਕੇ ਦਰਵਾਜ਼ਾ ਖੜਕਾਇਆ ਤੇ ਆਪਣੀ ਜਾਨ ਨੂੰ ਖਤਰੇ ਵਿੱਚ ਦੱਸਦਿਆਂ ਹੋਇਆ ਉਨ੍ਹਾਂ ਦੇ ਘਰ ਵਿੱਚ ਲੁਕ ਗਿਆ। ਜਿਸ ਦੌਰਾਨ ਹਥਿਆਰਬੰਦ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਘਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਤੇ ਜਦ ਉਹਨਾਂ ਦੀ ਭਾਣਜੀਆਂ ਅਤੇ ਭਤੀਜਾ ਛੱਤ ਤੇ ਉੱਪਰ ਚੜ ਕੇ ਉਨ੍ਹਾਂ ਵਿਅਕਤੀਆਂ ਨੂੰ ਦੇਖਣ ਗਏ ਤਾਂ ਉਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਦੀਆਂ ਦੋ ਭਾਣਜੀਆਂ ਅਤੇ ਭਤੀਜੇ ‘ਤੇ ਵੀ ਗੋਲੀਆਂ ਚਲਾ ਦਿੱਤੀਆਂ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਸਹੋਤਾ ਦੀ ਦੇਰ ਰਾਤ ਹੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button