Punjab

ਬਰਨਾਲਾ ‘ਚ ਆਜ਼ਾਦੀ ਦਿਵਸ ਸੰਬੰਧੀ ਕਰਵਾਈ ਫੁੱਲ ਡਰੈੱਸ ਰਿਹਰਸਲ

ਬੱਚਿਆਂ ਨੇ ਆਜ਼ਾਦੀ ਦਿਹਾੜੇ ਨਾਲ ਸਬੰਧਤ ਆਈਟਮਾਂ ਕੀਤੀਆਂ ਪੇਸ਼

ਤਪਾ ਮੰਡੀ, 13 ਅਗਸਤ: ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਉਪ-ਮੰਡਲ ਮੈਜਿਸਟਰੇਟ ਐਸ.ਡੀ.ਐਮ. ਤਪਾ ਮੈਡਮ ਸਿਮਰਪ੍ਰੀਤ ਕੌਰ ਦੀ ਅਗਵਾਈ ਹੇਠ ਸਕੂਲੀ ਬੱਚਿਆਂ ਦੀ ਫੁੱਲ ਡਰੈੱਸ ਰਿਹਰਸਲ ਬਾਹਰਲੀ ਅਨਾਜ ਮੰਡੀ ਵਿਖੇ ਹੋਈ। ਜਿਸ ‘ਚ ਸ਼ਹਿਰ ਅਤੇ ਪਿੰਡਾਂ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ । ਰਿਹਰਸਲ ਦੌਰਾਨ ਸਕੂਲੀ ਬੱਚਿਆਂ ਨੇ ਆਜ਼ਾਦੀ ਦਿਹਾੜੇ ਨਾਲ ਸਬੰਧਿਤ ਕੋਰੀਓਗ੍ਰਾਫੀ, ਦੇਸ਼ ਭਗਤੀ ਗੀਤ, ਸਕਿੱਟ ਅਤੇ ਹੋਰ ਆਈਟਮਾਂ ਪੇਸ਼ ਕੀਤੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ 15 ਅਗਸਤ ਨੂੰ ਆਜ਼ਾਦੀ ਦਿਹਾੜਾ ਬਾਹਰਲੀ ਅਨਾਜ ਮੰਡੀ ਵਿਖੇ ਮਨਾਇਆ ਜਾ ਰਿਹਾ ਹੈ, ਜਿੱਥੇ ਉਪ-ਮੰਡਲ ਮੈਜਿਸਟਰੇਟ ਐਸ.ਡੀ.ਐਮ. ਤਪਾ ਮੈਡਮ ਸਿਮਰਪ੍ਰੀਤ ਕੌਰ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।ਇਸ ਮੌਕੇ ਡੀ.ਐਸ.ਪੀ ਗੁਰਬਿੰਦਰ ਸਿੰਘ ਤਪਾ, ਤਹਿਸੀਲਦਾਰ ਓਂਕਾਰ ਸਿੰਘ ਤਪਾ, ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ, ਰੇਸ਼ਮ ਸਿੰਘ ਸੁਪਰਡੈਂਟ, ਹਰਜਿੰਦਰ ਸਿੰਘ ਹੈਰੀ, ਕਮਲਦੀਪ ਕੌਰ, ਅਮਨਦੀਪ ਸ਼ਰਮਾ ਆਦਿ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button