
ਪਾਤੜਾਂ, 12 ਅਗਸਤ : ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ ਘੱਗਾ ਦੀਆਂ 19 ਸਾਲਾਂ ਉਮਰ ਵਰਗ ਟੀਮ ਦੀਆਂ ਵਿਦਿਆਰਥਣਾਂ ਵਾਲੀਬਾਲ ਟੂਰਨਾਮੈਂਟ ਚ ਸੋਨੇ ਤਮਗ਼ਾ ਜਿਤਿਆ। ਟੂਰਨਾਮੈਂਟ ਵਿਚ ਜ਼ਿਲ੍ਹਾ ਪਟਿਆਲਾ, ਸੰਗਰੂਰ, ਮਾਨਸਾ, ਬਠਿੰਡਾ, ਬਰਨਾਲਾ, ਰੂਪਨਗਰ, ਮੁਹਾਲੀ, ਮੁਕਤਸਰ ਸਾਹਿਬ ਤੇ ਚੰਡੀਗੜ੍ਹ ਦੇ ਸੀਬੀਐਸਈ ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ। ਸਕੂਲ ਦੇ ਚੇਅਰਮੈਨ ਡਾ. ਅੰਮ੍ਰਿਤਪਾਲ ਸਿੰਘ ਕਾਲੇਕਾ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਸਕੂਲ ਦੀਆਂ ਵਿਦਿਆਰਥਣਾਂ ਨੇ ਸਾਰੀਆਂ ਟੀਮਾਂ ਨੂੰ ਪਛਾੜ ਕੇ ਸੋਨ ਤਮਗੇ ਤੇ ਕਬਜ਼ਾ ਕੀਤਾ ਹੈ। ਉਨ੍ਹਾਂ ਦੀ ਇਹ ਜਿੱਤ ਯਾਦਗਾਰੀ ਹੋ ਨਿੱਬੜੀ ਸਕੂਲ ਦੇ ਨਾਲ-ਨਾਲ ਇਲਾਕੇ ਤੇ ਜ਼ਿਲ੍ਹਾ ਪਟਿਆਲਾ ਲਈ ਵੀ ਮਾਣ ਵਾਲੀ ਗੱਲ ਹੈ। ਸਕੂਲ ਦੇ ਪ੍ਰਿੰਸੀਪਲ ਡਾ ਪਰਮਿੰਦਰ ਕੌਰ ਨੇ ਜਿੱਤ ਦਾ ਸਿਹਰਾ ਉਨ੍ਹਾਂ ਦੇ ਕੋਚ ਰਵਿੰਦਰ ਸਿੰਘ ਦੀ ਅਣਥੱਕ ਮਿਹਨਤ ਨੂੰ ਦਿੱਤਾ। ਉਨ੍ਹਾਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਸਰੀਰਕ ਅਤੇ ਬੌਧਿਕ ਸਿੱਖਿਆ ਲਈ ਖੇਡਾਂ ਦਾ ਮਹੱਤਵ ਦਰਸਾਇਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਦਿਆਰਥਣਾਂ ਦੀ ਚੋਣ ਸਤੰਬਰ ਵਿੱਚ ਵਾਰਾਣਸੀ ਹੋਣ ਵਾਲੀਆਂ ਨੈਸ਼ਨਲ ਖੇਡਾਂ ਲਈ ਹੋ ਗਈ ਹੈ।



