
ਫਿਰੋਜ਼ਪੁਰ ,12 ਅਗਸਤ (ਜਸਵਿੰਦਰ ਸਿੰਘ ਸੰਧੂ) : ਪੰਜਾਬ ਦਾ ਮਾਣ ਅਤੇ ਸਹਿਕਾਰੀ ਦੁੱਧ ਉਤਪਾਦਨ ਖੇਤਰ ਦਾ ਮੋਹਰੀ ਬ੍ਰਾਂਡ ਵੇਰਕਾ ਗ੍ਰਾਹਕਾਂ ਲਈ ਇੱਕ ਖ਼ਾਸ ਤੋਹਫ਼ਾ ਲੈ ਕੇ ਆਇਆ ਹੈ। ਹੁਣ 1050 ਮਿ.ਲੀ. ਦਾ ਦੁੱਧ ਪੈਕ ਸਿਰਫ਼ 1000 ਮਿ.ਲੀ. ਦੀ ਕੀਮਤ ’ਤੇ ਉਪਲਬਧ ਹੋਵੇਗਾ। ਇਹ ਸਕੀਮ ਫਿਰੋਜ਼ਪੁਰ, ਫਾਜ਼ਿਲਕਾ ਅਤੇ ਫ਼ਰੀਦਕੋਟ ਜ਼ਿਲ੍ਹਿਆਂ ਦੇ ਗ੍ਰਾਹਕਾਂ ਲਈ ਸ਼ੁਰੂ ਕੀਤੀ ਗਈ ਹੈ, ਜਿਸ ਅਧੀਨ ਹਰ ਪੈਕ ਵਿੱਚ 50 ਮਿ.ਲੀ. ਵਾਧੂ ਦੁੱਧ ਬਿਨਾਂ ਕਿਸੇ ਵਾਧੂ ਕੀਮਤ ਦੇ ਦਿੱਤਾ ਜਾਵੇਗਾ। ਮਾਣਯੋਗ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀਮਤੀ ਦੀਪਸ਼ਿਖਾ ਸ਼ਰਮਾ (ਆਈ.ਏ.ਐਸ.) ਨੇ ਵੇਰਕਾ ਦੀ ਇਸ ਲੋਕ-ਭਲਾਈ ਪਹਿਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜਿੱਥੇ ਅੱਜਕੱਲ੍ਹ ਕੰਪਨੀਆਂ ਵੱਲੋਂ ਰੇਟ ਵਧਾਏ ਜਾ ਰਹੇ ਹਨ, ਓਥੇ ਵੇਰਕਾ ਦੀ ਇਹ ਸਕੀਮ ਲੋਕਾਂ ਦੀ ਜੇਬ ਲਈ ਰਾਹਤ ਹੈ। ਉਨ੍ਹਾਂ ਗ੍ਰਾਹਕਾਂ ਨੂੰ ਵੇਰਕਾ ਦੇ ਉਤਪਾਦਾਂ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਵੇਰਕਾ ਫਿਰੋਜ਼ਪੁਰ ਚੇਅਰਮੈਨ ਸ੍ਰੀ ਗੁਰਭੇਜ ਸਿੰਘ ਟਿੱਬੀ ਨੇ ਕਿਹਾ, “ਵੇਰਕਾ ਸਦਾ ਤੋਂ ਪੰਜਾਬ ਦੇ ਘਰ-ਘਰ ਦੀ ਪਸੰਦ ਰਹੀ ਹੈ। ਗ੍ਰਾਹਕਾਂ ਦਾ ਭਰੋਸਾ ਸਾਡੀ ਸਭ ਤੋਂ ਵੱਡੀ ਪੂੰਜੀ ਹੈ ਅਤੇ ਇਹ ਪੇਸ਼ਕਸ਼ ਉਸ ਵਾਅਦੇ ਦੀ ਪੁਸ਼ਟੀ ਕਰਦੀ ਹੈ ਕਿ ਅਸੀਂ ਉਨ੍ਹਾਂ ਨੂੰ ਉੱਚ ਗੁਣਵੱਤਾ ਵਾਲੇ ਉਤਪਾਦ ਸਭ ਤੋਂ ਵਧੀਆ ਕੀਮਤ ’ਤੇ ਦਿੰਦੇ ਰਹਾਂਗੇ। ਇਹ ਨਵਾਂ 1050 ਮਿ.ਲੀ. ਪੈਕ ਹੁਣ ਵੇਰਕਾ ਦੇ ਸਾਰੇ ਅਧਿਕਾਰਤ ਬੂਥਾਂ, ਰੀਟੇਲ ਕਾਊਂਟਰਾਂ ਅਤੇ ਵਿਸ਼ਾਲ ਨੈੱਟਵਰਕ ’ਤੇ ਸੀਮਿਤ ਸਮੇਂ ਲਈ ਉਪਲਬਧ ਹੈ। ਗ੍ਰਾਹਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਇਸ ਵਿਸ਼ੇਸ਼ ਸਕੀਮ ਦਾ ਜਲਦੀ ਤੋਂ ਜਲਦੀ ਲਾਭ ਲਿਆ ਜਾਵੇ। ਵੇਰਕਾ ਦੀ ਇਹ ਪੇਸ਼ਕਸ਼ ਸਿਰਫ਼ ਆਰਥਿਕ ਰਾਹਤ ਹੀ ਨਹੀਂ, ਸਗੋਂ ਪੋਸ਼ਣ ਅਤੇ ਸਿਹਤ ਦਾ ਵਾਅਦਾ ਵੀ ਹੈ।



