ਹੁਣ ਗ੍ਰੰਥੀ ਦੱਸੇਗਾ ਕਿਸ ਤਰ੍ਹਾ ਹੁੰਦੀ ਐ ਸਿਆਸਤ
ਪ੍ਰਧਾਨ ਬਣਦਿਆਂ ਸੁਖਬੀਰ ਬਾਦਲ 'ਤੇ ਤੱਤੇ ਹੋਏ ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ, 12 ਅਗਸਤ : ਪੰਜ ਮੈਂਬਰੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਬਣੇ ਪ੍ਰਧਾਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਸੁਖਬੀਰ ਸਿੰਘ ਬਾਦਲ ਅਤੇ ਆਈਟੀ ਵਿੰਗ ਬਾਰੇ ਬੋਲਦਿਆਂ ਕਿਹਾ ਕਿ ਇਨ੍ਹਾਂ ਦਾ ਕੰਮ ਕਿਰਦਾਰਕੁਸ਼ੀ ਕਰਨਾ ਹੈ। ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਨੂੰ ਸੁਚੇਤ ਕਰਦਾ ਹਾਂ ਕਿ ਜੇਕਰ ਮੇਰੇ ਕਿਸੇ ਵਰਕਰ ਜਾਂ ਆਗੂ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਰਦਾਰਕੁਸ਼ੀ ਕਰਨ ਵਾਲੇ ਦਾ ਉਸ ਦੇ ਬੂਹੇ ਅੱਗੇ ਜਾ ਕੇ ਪਰਦਾਫ਼ਾਸ਼ ਕਰਾਂਗਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੇਰੇ ਕੋਲ ਸੁਖਬੀਰ ਸਿੰਘ ਬਾਦਲ ਦੀਆਂ ਦੀਆਂ ਕਿੱਥੇ-ਕਿੱਥੇ ਜਾਇਦਾਦਾਂ ਹਨ, ਮੇਰੇ ਕੋਲੇ ਲੰਬੀਆਂ ਲਿਸਟਾਂ ਪਹੁੰਚ ਗਈਆਂ ਹਨ ਇਹ ਕਿਸੇ ਭਾਜਪਾ, ਕਾਂਗਰਸ ਜਾਂ ਝਾੜੂ ਵਾਲੇ ਨੇ ਮੁਹੱਈਆ ਨਹੀਂ ਕਰਵਾਈਆਂ ਤੁਹਾਡੇ ਨਾਲ ਜਿਹੜੇ ਗੱਡੀਆਂ ‘ਚ ਬੈਠੇ ਬੰਦਿਆਂ ਨੇ ਮੁਹਾਈਆਂ ਕਰਵਾਈਆਂ ਹੋਈਆਂ ਹਨ। ਮੈਂ ਇਕੱਲਾ ਸੀ ਹਾਲਾਂਕਿ ਪੰਥ ਮੇਰੇ ਨਾਲ ਖਫ਼ਾ ਸੀ, ਪਰ ਅੱਜ ਮੇਰੇ ਨਾਲ 15 ਲੱਖ ਲੋਕ ਤਾਂ ਅੱਜ ਤੋਂ ਮੇਰੇ ਨਾਲ ਮੇਰੇ ਕਾਫਲੇ ‘ਚ ਹੋ ਗਏ ਹਨ। ਇਸ ਕਰਕੇ ਮੈਨੂੰ ਨਹੀਂ ਪਰਵਾਹ ਜਿੰਨੇ ਲਾਂਛਣ ਜਿੰਨਾ ਚਿੱਕੜ ਤੁਸੀਂ ਸੁੱਟਣੇ ਹੈ ਸੁੱਟ ਲਓ ਮੈਨੂੰ ਪਤਾ ਤੁਸੀਂ ਆਈਟੀ ਵਿੰਗ ਦੀਆਂ ਟੀਮਾਂ ਤਿਆਰ ਕੀਤੀਆਂ ‘ਸੁੱਟ ਲਓ, ਗੰਦ ਸੁੱਟਣ ਵਾਸਤੇ ਗੰਦ ‘ਚ ਤਾਂ ਵੜੋਗੇ’ ਅਸੀਂ ਤੁਹਾਡੇ ਖਿਲਾਫ ਕੁਝ ਨਹੀਂ ਬੋਲਣਾ। ਅਸੀਂ ਪੰਥਕ ਮੁੱਦਿਆਂ ਦੀ ਗੱਲ ਕਰਨੀ ਹੈ। ਉਨ੍ਹਾਂ ਕਿਹਾ ਕਿ ਲੈਂਡ ਪੂਲਿੰਗ ਪਾਲਿਸੀ ਬਹੁਤ ਮਾੜੀ ਹੈ। ਪੰਜਾਬ ‘ਚ ਕੋਈ ਸਰਕਾਰ ਆਈ ਉਹ ਨਸ਼ਾ ਮਾਫੀਆ ਲੈ ਕੇ ਆ ਗਈ, ਕੋਈ ਸਰਕਾਰ ਆਈ ਗੈਂਗਸਟਰ ਮਾਫੀਆ ਲੈ ਕੇ ਆ ਗਈ ਤੇ ਇਹ ਸਰਕਾਰ ਆਈ ਇਹ ਭੂਮੀ ਮਾਫੀਆ ਲੈ ਕੇ ਨਹੀਂ ਆਈ ਆਪ ਭੂਮੀ ਮਾਫੀਆ ਬਣ ਕੇ ਪੰਜਾਬ ਦੀਆਂ ਜ਼ਮੀਨਾਂ ਖੋਹਣ ਦੀ ਨੀਤੀ ਬਣਾ ਕੇ ਬੈਠ ਗਈ ਹੈ। ਸਾਡੀ ਤਾਂ ਅਬਾਦੀ ਘੱਟ ਹੋ ਗਈ ਹੈ, ਵਨ ਚਾਇਲਡ ਪਾਲਿਸੀ ਦੇ ਨਾਲ ਇਹਨਾਂ ਜ਼ਮੀਨਾਂ ਤੇ ਗ਼ੈਰ ਪੰਜਾਬੀਆਂ ਨੇ ਵੱਸਣਾ ਹੈ। ਇਹ ਗ਼ੈਰ ਪੰਜਾਬੀਆਂ ਨੂੰ ਵਸਾ ਕੇ ਸਾਨੂੰ ਲੈਂਡ ਪੂਲਿੰਗ ਪਾਲਿਸੀ ਰਾਹੀਂ ਤਬਾਹ ਕਰਨ ਦਾ ਇੱਕ ਯਤਨ ਹੈ ਇਹ ਮਮੂਲੀ ਗੱਲ ਨਹੀਂ ਹੈ, ਸੁਚੇਤ ਹੋਣ ਦੀ ਲੋੜ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਬਾਗੀ ਦਲ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਅੱਜ ਪ੍ਰਧਾਨ ਬਣਨ ਦਾ ਮੌਕਾ ਦਿੱਤਾ, ਮੈਂ ਤਾਂ ਜਥੇਦਾਰ ਵੱਜੋਂ ਸੇਵਾ ਕਰ ਰਿਹਾ ਸੀ, ਇਨ੍ਹਾਂ ਨੇ ਮੇਰੇ ਕੋਲੋਂ ਸੇਵਾ ਖੋਹ ਲਈ। ਅੱਜ ਪੰਥ ਨੇ ਮੈਨੂੰ ਇਹਨਾਂ ਦੇ ਸਿਰ ‘ਤੇ ਬਿਠਾ ਦਿੱਤਾ ਹੈ।ਉਨ੍ਹਾਂ ਕਿਹਾ ਕਿ ਬਾਦਲ ਦੇ ਨਾਲ ਰਹਿਣ ਵਾਲੇ ਕਹਿੰਦੇ ਸਨ ਕਿ ਇਹ ਤਾਂ ਗ੍ਰੰਥੀ ਹੁੰਦੇ ਹਨ, ਇਨ੍ਹਾਂ ਨੂੰ ਸਿਆਸਤ ਕਰਨੀ ਨਹੀਂ ਆਉਂਦੀ, ਹੁਣ ਇਨ੍ਹਾਂ ਨੂੰ ਦੱਸਾਂਗੇ ਸਿਆਸਤ ਕਿਸ ਤਰ੍ਹਾਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ-ਜਦੋਂ ਅਕਾਲੀ ਦਲ ‘ਤੇ ਸੰਕਟ ਆਇਆ ਉਸ ਸਮੇਂ ਜਥੇਦਾਰਾਂ ਨੇ ਹੀ ਪ੍ਰਧਾਨਗੀ ਕਰਕੇ ਅਕਾਲੀ ਦਲ ਨੂੰ ਸੰਕਟ ਵਿਚੋਂ ਕੱਢਿਆ ਹੈ। ਉਨ੍ਹਾਂ ਕਿਹਾ ਕਿ ਮੈਂ ਕੋਈ ਵੀ ਚੋਣ ਨਹੀਂ ਲੜਾਗਾਂ। ਉਨ੍ਹਾਂ ਕਿਹਾ ਕਿ ਪੰਜ ਮੈਂਬਰੀ ਕਮੇਟੀ ਨੇ ਬੜੀ ਮਿਹਨਤ ਕੀਤੀ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ।



