
ਬਾਲ ਕਿਸ਼ਨ
ਫਿਰੋਜ਼ਪੁਰ, 11 ਅਗਸਤ : ਅੱਜ ਇਕ ਪ੍ਰੈਸ ਕਾਨਫਰੰਸ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਿਰੋਜਪੁਰ ਦੇ ਜਿਲ਼ਾ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਨੇ ਕਿਹਾ ਕਿ 15 ਅਗਸਤ ਸਿੱਖ ਅਜਾਦ ਨਹੀ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜੇ ਗਏ ਹਨ । ਜਿਲਾ ਫਿਰੋਜ਼ਪੁਰ ਵਿੱਚ 14 ਅਗਸਤ ਦਿਨ ਵੀਰਵਾਰ 2025 ਨੂੰ ਸਵੇਰੇ 10:30 ਵਜੇ ਚੁੰਗੀ ਨੰਬਰ 7 ਫਿਰੋਜ਼ਪੁਰ ਕੈਟ ਤੋ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਫਤਰ ਤੱਕ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਸਾਝੇ ਤੋਰ ਤੇ ਕਾਲਾ ਦਿਵਸ ਰੋਸ ਮਾਰਚ ਕੱਢਿਆ ਜਾਵੇਗਾ । ਉਹਨਾਂ ਕਿਹਾ ਕਿ ਦੋ ਦੇਸ਼ ਅਜਾਦ ਨਹੀ ਹੋਏ ਸਗੋ ਪੰਜਾਬ ਦੇ ਟੁਕੜੇ ਕਰਕੇ ਪੰਜਾਬੀਆਂ ਨੂੰ ਵੰਡਿਆ ਗਿਆ ਹੈ । ਲੱਖਾਂ ਪੰਜਾਬੀਆਂ ਜਿਸ ਵਿੱਚ ਸਿੱਖ , ਹਿੰਦੂ , ਮੁਸਲਮਾਨ , ਈਸਾਈ ਸਾਰੇ ਪੰਜਾਬੀਆਂ ਨੇ ਆਪਣੇ ਜੀਅ ਗਵਾਏ,ਆਪਣੀਆਂ ਜਮੀਨ ਜਾਇਦਾਦਾਂ ,ਘਰ ਬਾਰ,ਡੰਗਰ ਵੱਛਾ ਛੱਡ ਕੇ ਆਦਿ ਕੇ ਆਏ ਪਰ ਇਥੇ ਅਜਾਦੀ ਦੀ ਜਗਾਹ ਗੁਲਾਮੀ ਮਿਲੀ, ਜਿੰਨਾਂ ਨੇ ਕੁਰਬਾਨੀਆਂ ਦਿਤੀਆਂ ਉਹਨਾਂ ਨੂੰ ਜਰਾਇਮ ਪੇਸਾਂ ਕਹਿ ਕੇ ਦੁਤਗਾਰਿਆ ਗਿਆ ਪਰ ਜਿੰਨਾਂ ਦੀ ਚੀਚੀ ਤੇ ਚੀਰ ਵੀ ਨਹੀ ਆਇਆ ਉਹ ਰਾਜਭਾਗ ਸਾਂਭ ਗਏ । ਅਜਾਦੀ ਤੋ ਬਾਦ ਵੀ ਸਾਡੀ ਨਸਲਕੁਸ਼ੀ ਕੀਤੀ ਗਈ ਚਾਹੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਕਤਲੋਗਾਰਦ ਕੀਤੀ, ਚਾਹੇ ਦਿੱਲੀ ਦੀਆਂ ਸੜਕਾਂ ਤੇ ਗਲਾਂ ਵਿੱਚ ਟਾਇਰ ਪਾ ਕੇ ਨਸਲਕੁਸ਼ੀ ਕੀਤੀ ਅਤੇ ਧੀਆਂ ਭੈਣਾਂ ਦੀਆਂ ਇੰਜਤਾਂ ਲੁੱਟੀਆਂ ਗਈਆਂ ,ਚਾਹੇ ਖਾੜਕੂਵਾਦ ਕਹਿ ਕੇ ਚਾਹੇ ਗੈਗਸਟਰ ਕਹਿ ਕੇ ਨਸਲਕੁਸ਼ੀ ਕੀਤੀ ਗਈ। ਚਾਹੇ ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਜਬਰਦਸਤੀ ਜੈਹਲਾਂ ਵਿੱਚ ਡਕ ਕੇ ਨੋਜਵਾਨੀ ਖਤਮ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਅਤੇ ਅੱਜ ਵੀ ਸਿੱਖ ਬੱਚਿਆਂ ਨੂੰ ਗੋਲੀ ਦਾ ਨਿਸ਼ਾਨਾਂ ਬਨਾਉਣਾ ਤੇ ਕਤਲੋਗਾਰਦ ਕਰਨਾ ਗੁਲਾਮ ਰੱਖਣਾ ਅਤੇ ਜਬਰਦਸਤੀ ਪੰਜਾਬ ਦੇ ਲੋਕਾਂ ਤੋ ਜਮੀਨਾਂ ਖੋਹਣੀਆਂ ਕਈ ਇਹ ਅਜਾਦੀ ਹੈ। ਇਸ ਲਈ ਆਉ ਅਜਾਦ ਦੇਸ਼ ਦੇ ਗੁਲਾਮ ਬਸਿੰਦਿਓ 14 ਅਗਸਤ 2025 ਨੂੰ ਫਿਰੋਜਪੁਰ ਕੈਟ 7ਨੰਬਰ ਚੁੰਗੀ ਤੋ ਡਿਪਟੀ ਕਮਿਸ਼ਨਰ ਸਾਹਿਬ ਦੇ ਦਫਤਰ ਤੱਕ ਰੋਸ ਮਾਰਚ ਕਰਕੇ ਕਾਲਾ ਦਿਨ ਮਨਾਉਣ ਲੲਈ ਆਪੋ ਆਪਣਾ ਯੋਗ ਦਾਨ ਪਾਈਏ ।ਇਸ ਸਮੇ ਹਾਜਰ ਤੇਜਿੰਦਰ ਸਿੰਘ ਦਿਉਲ ਯੂਥ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ,ਗੁਰਵਿੰਦਰ ਸਿੰਘ ਮੁਹਾਲਮ ਯੂਥ ਪ੍ਰਧਾਨ ਫਿਰੋਜ਼ਪੁਰ,ਜਗਜੀਤ ਸਿੰਘ ਛੂਛਕ ਨੇ ਵੀ ਸਾਰਿਆਂ ਨੂੰ ਕਾਲਾ ਦਿਵਸ ਮਨਾਉਣ ਲਈ ਹੁਮ ਹਮਾ ਕੇ ਆਉਣ ਦੀ ਬੇਨਤੀ ਕੀਤਾ।



