Punjab

ਫੌਜ ‘ਚੋਂ ਨੂੰਹ ਦੀ ਕੈਪਟਨ ਦੀ ਨੌਕਰੀ ਛੁਡਵਾ ਕੇ ਭੇਜਿਆ ਵਿਦੇਸ਼

ਪਤੀ ਨੂੰ PR ਮਿਲਦੇ ਹੀ ਸਹੁਰਾ ਪਰਿਵਾਰ ਨੇ ਤੋੜਿਆ ਸੰਪਰਕ

ਲੁਧਿਆਣਾ, 10 ਅਗਸਤ : ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਇੱਕ ਅਜਿਹੇ ਪਰਿਵਾਰ ਦੇ ਖਿਲਾਫ ਮੁਕਦਮਾ ਦਰਜ ਕੀਤਾ ਹੈ, ਜਿਨਾਂ ਨੇ ਆਪਣੇ ਲਾਲਚ ਕਾਰਨ ਆਪਣੀ ਨੂੰਹ ਦੀ ਫੌਜ ਚੋਂ ਕੈਪਟਨ (ਮੈਡੀਕਲ ਅਫਸਰ) ਦੀ ਨੌਕਰੀ ਛੁਡਵਾ ਦਿੱਤੀ। ਸਾਜਿਸ਼ ਦੇ ਤਹਿਤ ਲੜਕੀ ਦੇ ਸਹੁਰੇ ਪਰਿਵਾਰ ਨੇ ਉਸ ਦੇ ਜਰੀਏ ਆਪਣੇ ਪੁੱਤਰ ਨੂੰ ਕੈਨੇਡਾ ਦੀ ਪੀਆਰ ਦਵਾਈ ਅਤੇ ਬਾਅਦ ਵਿੱਚ ਨੂੰਹ ਨਾਲ ਰਿਸ਼ਤਾ ਤੋੜ ਦਿੱਤਾ। ਲੜਕੀ ਦੇ ਨਾਲ ਵਿਸ਼ਵਾਸ ਘਾਤ ਕਰਕੇ ਉਸ ਦੇ ਸੱਸ ਸਹੁਰਾ ਵੀ ਕੈਨੇਡਾ ਵਿੱਚ ਪਹੁੰਚ ਗਏ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਸਾਹਿਬ ਇਨਕਲੇਵ ਪਟਿਆਲਾ ਦੇ ਰਹਿਣ ਵਾਲੇ ਰਣਜੀਤ ਸਿੰਘ ਦੀ ਸ਼ਿਕਾਇਤ ਤੇ ਜਗਜੀਤ ਨਗਰ ਲੁਧਿਆਣਾ ਦੇ ਰਹਿਣ ਵਾਲੇ ਰੁਪਿੰਦਰ ਸਿੰਘ, ਉਸ ਦੇ ਪਿਤਾ ਜਗਤਾਰ ਸਿੰਘ ਅਤੇ ਮਾਤਾ ਚਰਨਜੀਤ ਕੌਰ ਦੇ ਖਿਲਾਫ ਧੋਖਾਧੜੀ ਅਪਰਾਧਿਕ ਸਾਜ਼ਿਸ਼ ਅਤੇ ਦਹੇਜ ਉਤਪੀੜਨ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਨੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਹਰਜੋਤ ਕੌਰ ਭਾਰਤੀ ਫੌਜ ਵਿੱਚ ਬਤੌਰ ਕੈਪਟਨ ਨੌਕਰੀ ਕਰਦੀ ਸੀ। ਉਨਾਂ ਨੇ ਆਪਣੀ ਬਹੁਤ ਜ਼ਿਆਦਾ ਪੜ੍ਹੀ ਲਿਖੀ ਧੀ ਦਾ ਰਿਸ਼ਤਾ ਰੁਪਿੰਦਰ ਸਿੰ ਨਾਲ ਕਰ ਦਿੱਤਾ। ਮੁਲਜਮ ਸ਼ੁਰੂਆਤੀ ਦਿਨਾਂ ਵਿੱਚ ਹੀ ਲੜਕੀ ਨੂੰ ਦਹੇਜ ਲਈ ਤੰਗ ਕਰਨ ਲੱਗ ਪਏ। ਸ਼ਿਕਾਇਤ ਕਰਤਾ ਦੇ ਮੁਤਾਬਕ, ਉਨਾਂ ਨੇ ਸਾਜਿਸ਼ ਘੜ ਕੇ ਲੜਕੀ ਦੀ ਭਾਰਤੀ ਫੌਜ ਦੀ ਨੌਕਰੀ ਛੁਡਵਾ ਦਿੱਤੀ। ਲੜਕੀ ਬਹੁਤ ਜ਼ਿਆਦਾ ਪੜ੍ਹੀ ਲਿਖੀ ਹੋਣ ਕਰਕੇ ਜਗਤਾਰ ਸਿੰਘ ਅਤੇ ਚਰਨ ਕੌਰ ਨੇ ਆਪਣੇ ਪੁੱਤਰ ਰੁਪਿੰਦਰ ਸਿੰਘ ਨੂੰ ਆਪਣੀ ਨੂੰਹ ਦੇ ਜ਼ਰੀਏ ਕੈਨੇਡਾ ਭੇਜ ਦਿੱਤਾ। ਜਿਵੇਂ ਹੀ ਲੜਕੇ ਨੂੰ ਕੈਨੇਡਾ ਦੀ ਪੀਆਰ ਮਿਲੀ ਤਾਂ ਉਸ ਨੇ ਹਰਜੋਤ ਕੌਰ ਨਾਲ ਰਹਿਣ ਤੋਂ ਮਨਾ ਕਰ ਦਿੱਤਾ। ਕੁਝ ਸਮਾਂ ਬਾਅਦ ਇਸਤਰੀ ਧੰਨ ਵਾਪਸ ਕਰਨ ਸਬੰਧੀ ਇੱਕ ਰਾਜ਼ੀਨਾਮਾ ਹੋਇਆ। ਰਾਜੀਨਾਮਾ ਕਰਨ ਦੇ ਬਾਵਜੂਦ ਮੁਲਜ਼ਮਾਂ ਨੇ ਉਨ੍ਹਾਂ ਨੂੰ ਧੋਖੇ ਵਿੱਚ ਰੱਖ ਕੇ ਵਿਸ਼ਵਾਸ ਘਾਤ ਕੀਤਾ ਅਤੇ ਜਗਤਾਰ ਸਿੰਘ ਅਤੇ ਚਰਨਜੀਤ ਕੌਰ ਵਿਦੇਸ਼ ਕੈਨੇਡਾ ਚਲੇ ਗਏ। ਇਸ ਸਾਰੇ ਮਾਮਲੇ ਸਬੰਧੀ ਸਾਹਿਬ ਇਨਕਲੇਵ ਪਟਿਆਲਾ ਦੇ ਰਹਿਣ ਵਾਲੇ ਰਣਜੀਤ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇੱਕ ਲਿਖਿਤ ਸ਼ਿਕਾਇਤ ਦਿੱਤੀ। ਮੁਲਜ਼ਮਾਂ ਦੀ ਇਸ ਸਾਜ਼ਿਸ਼ ਦੇ ਚਲਦੇ ਉਨ੍ਹਾਂ ਦੀ ਬੇਟੀ ਹਰਜੋਤ ਕੌਰ ਦੀ ਭਾਰਤੀ ਸੈਨਾ ਵਿੱਚ ਬਤੌਰ ਕੈਪਟਨ ਮੈਡੀਕਲ ਅਫਸਰ ਦੀ ਨੌਕਰੀ ਚਲੀ ਗਈ ਅਤੇ ਉਨ੍ਹਾਂ ਨੂੰ ਹੋਰ ਨੁਕਸਾਨ ਵੀ ਹੋਇਆ। ਇਸ ਮਾਮਲੇ ਦੀ ਡੁੰਘਾਈ ਨਾਲ ਪੜਤਾਲ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਰੁਪਿੰਦਰ ਸਿੰਘ ਜਗਤਾਰ ਸਿੰਘ ਅਤੇ ਚਰਨਜੀਤ ਕੌਰ ਦੇ ਖਿਲਾਫ ਮੁਕਦਮਾ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button