
ਦਿੜ੍ਹਬਾ, 7 ਅਗਸਤ : ਸੰਗਰੂਰ ਜ਼ਿਲ੍ਹੇ ਅੰਦਰ ਸ਼੍ਰੋਮਣੀ ਅਕਾਲੀ ਦਲ ਪੰਜ ਮੈਂਬਰੀ ਕਮੇਟੀ ਦੇ ਅੰਦਰ ਵੱਡਾ ਸਿਆਸੀ ਧਮਾਕਾ ਹੋਣ ਵਾਲਾ ਹੈ। ਸ਼੍ਰੋਮਣੀ ਅਕਾਲੀ ਦਲ ਪੰਜ ਮੈਂਬਰੀ ਕਮੇਟੀ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਅਤੇ ਸੂਬਾ ਡੇਲੀਗੇਟ ਬਲਦੇਵ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਘਰ ਵਾਪਸੀ ਕਰ ਰਹੇ ਹਨ। ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 8 ਅਗਸਤ ਨੂੰ ਬਲਦੇਵ ਸਿੰਘ ਮਾਨ ਦੇ ਨਿਵਾਸ ਸਥਾਨ ਸੂਲਰ ਘਰਾਟ ਵਿਖ਼ੇ ਪਹੁੰਚ ਰਹੇ ਹਨ। ਇਸ ਦੇ ਨਾਲ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੀ ਆ ਰਹੀ ਹੈ। ਬਲਦੇਵ ਸਿੰਘ ਮਾਨ ਅਕਾਲੀ ਦਲ ਦੇ ਸੀਨੀਅਰ ਆਗੂ ਹਨ। ਉਹ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਪੰਜ ਮੈਂਬਰੀ ਕਮੇਟੀ ਵਿੱਚ ਸ਼ਾਮਲ ਸਨ। ਉਹ ਦਿੜ੍ਹਬਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੇ ਨਜ਼ਦੀਕੀ ਰਹੇ ਹਨ। ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਸਮੇਂ ਮੰਤਰੀ ਵੀ ਰਹੇ ਅਤੇ ਪੰਜਾਬ ਰਾਜ ਬਿਜਲੀ ਬੋਰਡ ਦੇ ਪ੍ਰਬੰਧਕੀ ਮੈਂਬਰ ਰਹੇ ਹਨ। ਬਲਦੇਵ ਸਿੰਘ ਮਾਨ ਨੂੰ ਸੁਰਜੀਤ ਸਿੰਘ ਬਰਨਾਲਾ ਗਰੁੱਪ ਨਾਲ ਸਬੰਧਤ ਹੋਣ ਕਰਕੇ ਕੋਈ ਵਾਰ ਪਾਰਟੀ ਬਾਹਰ ਜਾਣਾ ਪਿਆ ਅਤੇ ਕਈ ਵਾਰ ਘਰ ਵਾਪਸੀ ਹੋਈ ਹੈ।



