Punjab

ਟਰੱਕ ਨੇ ਨੌਜਵਾਨ ਨੂੰ ਕੁਚਲਿਆ

ਬਠਿੰਡਾ, 7 ਅਗਸਤ : ਸਥਾਨਕ ਸ਼ਹਿਰ ਵਿਚ ਬੁੱਧਵਾਰ ਰਾਤ 10:30 ਵਜੇ ਅਨਾਜ ਮੰਡੀ ’ਚ ਸ਼ੈੱਡ ਹੇਠਾਂ ਇਕ ਨੌਜਵਾਨ ਨੂੰ ਟਰੱਕ ਨੇ ਕੁਚਲ ਦਿੱਤਾ। ਜਿਸ ਨਾਲ ਨੌਜਵਾਨ ਦੀ ਮੌਕੇ ’ਤੇ ਮੌਤ ਹੋ ਗਈ। ਸੂਚਨਾ ਮਿਲਣ ’ਤੇ ਸਹਾਰਾ ਟੀਮ ਦੇ ਮੈਂਬਰ ਵਿੱਕੀ ਕੁਮਾਰ ਮੌਕੇ ’ਤੇ ਪਹੁੰਚੇ। ਸਹਾਰਾ ਟੀਮ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ। ਪੁਲਿਸ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਨੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਪਹੁੰਚਾਇਆ। ਮ੍ਰਿਤਕ ਨੌਜਵਾਨ ਦਿਹਾੜੀਦਾਰ ਮਜਦੂਰ ਸੀ। ਮ੍ਰਿਤਕ ਕੋਲ ਅਜਿਹੀ ਕੋਈ ਚੀਜ ਨਹੀਂ ਮਿਲੀ, ਜਿਸ ਨਾਲ ੳਸ ਦੀ ਸ਼ਨਾਖ਼ਤ ਹੋ ਸਕੇ।

Related Articles

Leave a Reply

Your email address will not be published. Required fields are marked *

Back to top button